Monday, 21 May 2012, 2:28 AM Toronto Time

ਲਾਂਡਰਾਂ ਕਾਲਜ ਹੁਣ ਪ੍ਰਾਈਵੇਟ ਯੂਨੀਵਰਸਿਟੀ ਬਣ ਜਾਵੇਗਾ

April 26, 2012 by  
Filed under ਪੰਜਾਬ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਸੂਬੇ ਵਿੱਚ ਇਕ ਹੋਰ ਪ੍ਰਾਈਵੇਟ ਯੂਨੀਵਰਸਿਟੀ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।ਮੰਤਰੀ ਮੰਡਲ ਨੇ ਚੰਡੀਗੜ੍ਹ ਨੇੜਲੇ ‘ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼’ (ਸੀ ਜੀ ਸੀ ਲਾਂਡਰਾਂ) ਨੂੰ ਪ੍ਰਾਈਵੇਟ ਯੂਨੀਵਰਸਿਟੀ ਦਾ ਦਰਜਾ ਦੇਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨਾਲ ਇਸ ਦੇ ਚੰਡੀਗੜ੍ਹ ਯੂਨੀਵਰਸਿਟੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ [...]

ਬਾਦਲ ਨੇ ਪੰਜਾਬ ਲਈ ਕੇਂਦਰ ਤੋਂ ਮੰਗੇ 240 ਕਰੋੜ – ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਟੈਕਸ ਵਿੱਚੋਂ ਪੰਜਾਬ ਦਾ ਹਿੱਸਾ ਮੰਗਿਆ

April 26, 2012 by  
Filed under ਪੰਜਾਬ

ਚੰਡੀਗੜ੍ਹ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ 240 ਕਰੋੜ ਦੀ ਬਕਾਇਆ ਰਕਮ ਬਿਨਾ ਸ਼ਰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਇਕੱਠੇ ਕੀਤੇ ਗਏ ਟੈਕਸਾਂ ਵਿੱਚ ਪੰਜਾਬ ਦਾ ਵੀ ਹਿੱਸਾ ਹੈ। ਬਾਦਲ ਨੇ ਪ੍ਰਧਾਨ ਮੰਤਰੀ ਦਾ ਧਿਆਨ ਵਾਟਰ ਰੈਗੁਲੇਟਰੀ ਅਥਾਰਟੀ ਸਥਾਪਤ ਕਰਨ ਲਈ ਕੇਂਦਰ ਵੱਲੋਂ ਪਾਏ [...]

ਮੁਹੰਮਦ ਸਦੀਕ ਦਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਰੱਦ ਕਰਨ ਦੇ ਹੁਕਮ

April 26, 2012 by  
Filed under ਪੰਜਾਬ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਭਦੌੜ ਹਲਕੇ ਤੋਂ ਚੋਣ ਹਰਾ ਕੇ ਜਿੱਤਣ ਵਾਲੇ ਗਾਇਕ ਮੁਹੰਮਦ ਸਦੀਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਨ ਦੇ ਐਸ ਸੀ ਕਮਿਸ਼ਨ ਵਲੋਂ ਹੁਕਮ ਦਿੱਤੇ ਗਏ ਹਨ। ਮੁਹੰਮਦ ਸਦੀਕ ਵਲੋਂ ਅਨੁਸੂਚਿਤ ਜਾਤੀ ਦਾ ਗਲਤ ਸਰਟੀਫਿਕੇਟ [...]

ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਬਦਲੀਆਂ ਲਈ ਨਵੀਂ ਨੀਤੀ ਦਾ ਐਲਾਨ- ਹੁਣ ਤਿੰਨ ਸਾਲ ਤੋਂ ਪਹਿਲਾਂ ਕੋਈ ਬਦਲੀ ਨਹੀਂ ਹੋਣੀ

April 26, 2012 by  
Filed under ਪੰਜਾਬ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਸਾਲ 2012-13 ਵਿੱਚ ਸਰਕਾਰੀ, ਅਰਧ ਸਰਕਾਰੀ, ਜਨਤਕ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਦੀ ਬਦਲੀ ਅਤੇ ਤਾਇਨਾਤੀ ਕਰਨ ਦੀ ਨੀਤੀ ਜਾਰੀ ਕਰ ਦਿੱਤੀ ਹੈ। ਸਰਕਾਰ ਦੇ ਇੱਕ ਬੁਲਾਰੇ ਨੇ ਇਥੇ ਦੱਸਿਆ ਕਿ ਕਰਮਚਾਰੀਆਂ ਦੀਆਂ ਆਮ ਬਦਲੀਆਂ ਪਹਿਲੀ ਜੂਨ ਤੋਂ 30 ਜੂਨ ਤੱਕ ਤੇ ਬਿਲਕੁਲ ਘੱਟ ਕੀਤੀਆਂ ਜਾਣਗੀਆਂ ਤੇ ਇੱਕ ਜਗ੍ਹਾ ‘ਤੇ ਤਾਇਨਾਤੀ ਦਾ [...]

ਬਜ਼ੁਰਗ ਸਿੱਖ ਫੌਜਾ ਸਿੰਘ ਵਲੋਂ ਫੁੱਲ ਮੈਰਾਥਨ ਨੂੰ ਬਾਏ-ਬਾਏ

April 26, 2012 by  
Filed under ਪੰਜਾਬ

ਚੰਡੀਗੜ੍ਹ-ਸੰਸਾਰ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ, ਬਰਤਾਨੀਆ ਰਹਿੰਦੇ ਸਿੱਖ ਫੌਜਾ ਸਿੰਘ ਨੇ ਆਖਰ 101 ਸਾਲ ਦੀ ਉਮਰ ਵਿੱਚ ਪੂਰੀ ਮੈਰਾਥਨ ਦੌੜ ਨੂੰ ਆਖਰੀ ਸਲਾਮ ਆਖ ਦਿੱਤੀ ਹੈ। ਉਨ੍ਹਾਂ ਬੀਤੇ ਐਤਵਾਰ 26 ਮੀਲ ਦੀ ਲੰਡਨ ਮੈਰਾਥਨ ਦੌੜ ਰਿਕਾਰਡ ਸੱਤ ਘੰਟੇ 49 ਮਿੰਟਾਂ ਵਿੱਚ ਪੂਰੀ ਕਰਨ ਪਿੱਛੋਂ ਇਹ ਐਲਾਨ ਕੀਤਾ, ਪਰ ਨਾਲ ਕਿਹਾ ਕਿ [...]

2.35 ਲੱਖ ਰੁਪਏ ‘ਚ ਵਿਕਿਆ ਗੱਡੀ ਦਾ 0001 ਨੰਬਰ- ਇਕ ਲੱਖ ਰੁਪਏ ‘ਚ ਵਿਕਿਆ 0005 ਨੰਬਰ

April 26, 2012 by  
Filed under ਪੰਜਾਬ

ਜਲੰਧਰ-ਡੀ ਟੀ ਓ ਦਫਤਰ ‘ਚ ਹੋਈ ਫੈਂਸੀ ਨੰਬਰਾਂ ਦੀ ਬੋਲੀ ‘ਚ ਸਭ ਤੋਂ ਮਹਿੰਗਾ 0001 ਨੰਬਰ ਵਿਕਿਆ। ਜਲੰਧਰ ਦੇ ਆਈ ਜੇ ਐਮ ਇੰਟਰਪ੍ਰਾਈਜ਼ਿਜ਼ ਦੇ ਮਾਲਕ ਨੇ 0001 ਲਈ ਸਭ ਤੋਂ ਮਹਿੰਗੀ 2.35 ਲੱਖ ਰੁਪਏ ਦੀ ਬੋਲੀ ਲਾ ਕੇ ਇਸ ਨੂੰ ਆਪਣੀ ਮਰਸੀਡੀਜ਼ ਲਈ ਹਾਸਲ ਕੀਤਾ, ਜਦ ਕਿ 0005 ਨੰਬਰ ਇਕ ਲੱਖ ਰੁਪਏ ‘ਚ ਵਿਕਿਆ। ਇਸ [...]

ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ‘ਤੇ ਜ਼ੋਰ

ਚੰਡੀਗੜ੍ਹ,22ਮਾਰਚ(ਸਟਾਰ ਨਿਊਜ਼) ਪੰਜਾਬ ਦੇ ਰਾਜਪਾਲ ਸ਼ਿਵ ਰਾਜ ਵੀ. ਪਾਟਿਲ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵਿਅਕਤੀਆਂ ਦੇ ਦਰਦ ਨੂੰ ਹਿੱਸਾ ਬਣਾਇਆ। ਰਾਜਪਾਲ ਨੇ 14 ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜਨੀਤਕ ਏਜੰਡੇ ਨੂੰ ਵਿਧਾਇਕਾਂ ਤੇ ਲੋਕਾਂ ਦੇ ਸਾਹਮਣੇ ਰਖਦਿਆਂ ਕਿਹਾ ਕਿ ‘84 ਦੇ ਸਿੱਖ [...]

ਅਮਰਿੰਦਰ ਖਿਲਾਫ ਕਾਂਗਰਸ ‘ਚ ਬਗਾਵਤ ਹੋਰ ਗਰਮਾਈ

March 22, 2012 by  
Filed under ਪੰਜਾਬ

ਚੰਡੀਗੜ੍ਹ,22ਮਾਰਚ(ਸਟਾਰ ਨਿਊਜ਼)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਾਰਟੀ ‘ਚ ਬਗਾਵਤ ਹੋਰ ਜ਼ੋਰ ਫੜ ਗਈ ਹੈ। ਜਿਥੇ ਬੀਤੇ ਦਿਨ ਤਿੰਨ ਸਾਬਕਾ ਵਿਧਾਇਕਾਂ ਨੇ ਅਮਰਿੰਦਰ ‘ਤੇ ਸਵਾਲ ਉਠਾਏ ਸਨ। ਉਥੇ ਹੁਣ ਕਾਂਗਰਸ ਦੀ ਮੀਡੀਆ ਕਮੇਟੀ ਦੇ ਵਾਈਸ ਉਪ ਚੇਅਰਮੈਨ ਰਾਮਪਾਲ ਢੈਪਈ, ਪਬਲੀਸਿਟੀ ਕਮੇਟੀ ਦੇ ਉਪ ਚੇਅਰਮੈਨ ਰਾਜਪਾਲ ਸਿੰਘ, ਫਲੈਗਸ਼ਿਪ ਮਾਨੀਟਰਿੰਗ ਕਮੇਟੀ ਦੇ ਉਪ ਚੇਅਰਮੈਨ [...]

ਸੋਨੀਆ ਗਾਂਧੀ, ਪ੍ਰਧਾਨ ਮੰਤਰੀ 29 ਰੁਪਏ ਰੋਜ਼ਾਨਾ ਖਰਚ ਕੇ ਇਕ ਹਫ਼ਤਾ ਵੀ ਬਿਤਾ ਕੇ ਵਿਖਾਉਣ

ਅੰਮ੍ਰਿਤਸਰ,22ਮਾਰਚ(ਸਟਾਰ ਨਿਊਜ਼)- ਪੰਜਾਬ ਦੇ ਮਾਲ ਤੇ ਮੁੜ-ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਪ੍ਰਧਾਨ ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਯੋਜਨਾ ਕਮਿਸ਼ਨ ਵਲੋਂ ਪਿੰਡਾਂ ਵਿਚ 26 ਰੁਪਏ ਤੇ ਸ਼ਹਿਰਾਂ ਵਿਚ 29 ਰੁਪਏ ਰੋਜ਼ਾਨਾ ਕਮਾਉਣ ਵਾਲਿਆਂ ਨੂੰ ਅਮੀਰ ਮੰਨੇ ਜਾਣ ਦੇ ਅੰਕੜਿਆਂ ਨੂੰ ਮੂਲੋਂ ਰੱਦ ਕਰਦਿਆਂ ਇਸ ਨੂੰ ਗ਼ਰੀਬਾਂ ਤੇ ਗੁਰਬਤ [...]

ਰਾਜੋਆਣਾ ਦੀ ਫਾਂਸੀ ‘ਤੇ ਰੋਕ ਲਈ ਪਟੀਸ਼ਨ ਉੱਤੇ ਸੁਣਵਾਈ ਅੱਜ

March 22, 2012 by  
Filed under ਪੰਜਾਬ

ਚੰਡੀਗੜ੍ਹ,22ਮਾਰਚ(ਸਟਾਰ ਨਿਊਜ਼)-ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਹੁਕਮਾਂ ‘ਤੇ ਰੋਕ ਲਾਉਣ ਲਈ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਮਹੇਸ਼ ਗਰੋਵਰ ਦੇ ਬੈਂਚ ਅੱਗੇ ਅੱਜ ਹੋਈ। ਬੈਂਚ ਨੇ ਸੁਣਵਾਈ ਲਈ ਮਾਮਲਾ ਦੂਜੇ ਬੈਂਚ ਕੋਲ ਭੇਜ ਦਿੱਤਾ ਹੈ ਅਤੇ ਹੁਣ ਇਹ [...]

« Previous PageNext Page »