Monday, 21 May 2012, 1:16 AM Toronto Time

ਕੈਪਟਨ ਦਾ ਫਾਈਵਸਟਾਰ ਕਲਚਰ ਲੈ ਬੈਠਾ ਕਾਂਗਰਸ ਨੂੰ

ਜਲੰਧਰ, 22ਮਾਰਚ(ਸਟਾਰ ਨਿਊਜ਼)- ਪੰਜਾਬ ‘ਚ ਕਾਂਗਰਸ ਦੀ ਹਾਰ ਪਿੱਛੋਂ ਆਪਣੇ ਹੀ ਘਰ ‘ਚ ਵਿਰੋਧ ਦਾ ਸ਼ਿਕਾਰ ਹੋ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਅਸ਼ਵਨੀ ਕੁਮਾਰ ਦੇ ਕੈਪਟਨ ਦੀ ਛੁੱਟੀ ਨਾਲ ਸੰਬੰਧਤ ਬਿਆਨ ਪਿੱਛੋਂ ਹੁਣ ਮੁੜ ਤੋਂ ਕਾਂਗਰਸੀ ਹਲਕਿਆਂ ‘ਚ ਕੈਪਟਨ ਦਾ ਵਿਰੋਧ [...]

ਦੂਜੇ ਦਿਨ ਅਮਰਿੰਦਰ ਤੇ ਭੱਠਲ ਸਦਨ ‘ਚੋਂ ਗੈਰ ਹਾਜ਼ਰ

ਚੰਡੀਗੜ੍ਹ,21ਮਾਰਚ(ਸਟਾਰ ਨਿਊਜ਼)-14ਵੀਂ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਦੂਜੇ ਦਿਨ ਦੀ ਕਾਰਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਸਪੀਕਰ ਤੇ ਭਾਜਪਾ ਦੇ ਦਿਨੇਸ਼ ਬੱਬੂ ਡਿਪਟੀ ਸਪੀਕਰ ਚੁਣੇ ਗਏ। ਜ਼ਿਕਰਯੋਗ ਗੱਲ ਹੈ ਕਿ ਇਹ ਚੋਣ ਵਿਰੋਧੀ ਧਿਰ ਦੀ ਸਹਿਮਤੀ ਤੋਂ ਬਾਅਦ ਸਰਵਸੰਮਤੀ ਨਾਲ ਹੋਈ। ਭਾਵੇਂ ਸਭਾ ਦੇ 116 ਮੈਂਬਰ ਅਹੁਦੇ ਦੀ ਸਹੁੰ ਚੁੱਕ ਚੁੱਕੇ [...]

ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ: ਲੱਖੋਵਾਲ

ਪਟਿਆਲਾ,21ਮਾਰਚ(ਸਟਾਰ ਨਿਊਜ਼)‘ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾਲ ਨਹੀਂ ਜੂਝਣਾ ਪਵੇਗਾ, ਕਿਉਂਕਿ ਇਸ ਸਬੰਧੀ ਪੰਜਾਬ ਭਰ ਵਿੱਚ ਅਗਾਊਂ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।’ ਇਹ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਇਸ ਵਾਰ ਸੂਬੇ ਅੰਦਰ ਕੁੱਲ 1769 [...]

ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਅਕਾਲ ਤਖਤ ਨੇ ਸਝਾਅ ਮੰਗੇ

ਅੰਮ੍ਰਿਤਸਰ,21ਮਾਰਚ(ਸਟਾਰ ਨਿਊਜ਼) ਬੇਅੰਤ ਸਿੰਘ ਹੱਤਿਆ ਕਾਂਡ ‘ਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਿਹੇ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ‘ਚ ਅਕਾਲ ਤਖਤ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਤੋਂ 23 ਮਾਰਚ ਤਕ ਲਿਖਿਤ ਰੂਪ ‘ਚ ਸੁਝਾਅ ਮੰਗੇ ਹਨ। ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਦੀ ਅੱਜ ਦੁਪਹਿਰੇ ਹੋਈ ਬੈਠਕ ‘ਚ ਇਹ [...]

ਚਾੜਕ ਤੇ ਅਮਰਿੰਦਰ ਦੀ ਚਿਤਾਵਨੀ ਬੇਅਸਰ

ਚੰਡੀਗੜ੍ਹ,21ਮਾਰਚ(ਸਟਾਰ ਨਿਊਜ਼)-ਪੰਜਾਬ ‘ਚ ਕਾਂਗਰਸ ਦੀ ਹੋਈ ਹਾਰ ਦੇ ਬਾਅਦ ਹੁਣ ਅੰਦਰੂਨੀ ਘਮਾਸਾਨ ਵਧਦਾ ਹੀ ਜਾ ਰਿਹਾ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਗੁਲਚੈਨ ਸਿੰਘ ਚਾੜਕ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਹੀ ਕਿਹਾ ਸੀ ਕਿ ਪਾਰਟੀ ‘ਚ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ, ਉਥੇ 24 ਘੰਟੇ ਦੇ ਅੰਦਰ ਹੀ 3 ਸਾਬਕਾ ਵਿਧਾਇਕ ਸੁਖਪਾਲ [...]

ਤੁਸੀਂ ਖੂੰਡੇ ਲੈ ਕੇ ਫਿਰਦੇ ਰਹੇ, ਅਸੀਂ ਹੱਥ ਜੋੜਦੇ ਰਹੇ : ਬਾਦਲ

ਚੰਡੀਗੜ੍ਹ,21ਮਾਰਚ(ਸਟਾਰ ਨਿਊਜ਼)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ‘ਚ ਕਾਂਗਰਸ ‘ਤੇ ਤਿਖਾ ਵਾਰ ਕਰਦੇ ਹੋਏ ਕਿਹਾ ਕਿ ਤੁਸੀਂ ਲੋਕ ਖੂੰਡੇ ਲੈ ਕੇ ਫਿਰਦੇ ਰਹੇ ਕਿ ਗਿੱਟੇ ਭੰਨ ਦਿਆਂਗੇ, ਉਥੇ ਅਸੀਂ ਹੱਥ ਜੋੜ ਕੇ ਖੜ੍ਹੇ ਰਹੇ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਇਸ ਬੈਂਚ ‘ਤੇ ਬੈਠੇ ਹੋਣ [...]

ਜਿਸਮ-ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ; 9 ਕੁੜੀਆਂ ਕਾਬੂ

ਜ਼ੀਰਕਪੁਰ,20ਮਾਰਚ(ਸਟਾਰ ਨਿਊਜ਼) -ਜ਼ੀਰਕਪੁਰ ਪਟਿਆਲਾ ਮਾਰਗ ‘ਤੇ ਸਥਿਤ ਸ਼ਿਵਾਲਿਕ ਵਿਹਾਰ ਕਾਲੋਨੀ ਅੰਦਰ ਪਿਛਲੇ ਕਾਫੀ ਸਮੇਂ ਤੋਂ ਚਲ ਰਹੇ ਦੇਹ ਵਪਾਰ ਦੇ ਧੰਦੇ ਦਾ ਭੰਡਾ ਫੋੜ ਪੁਲਸ ਨੇ ਦੇਹ ਵਪਾਰ ‘ਚ ਲਿਪਤ 9 ਕੁੜੀਆਂ ਅਤੇ ਮੁੱਖ ਦਲਾਲ ਸਮੇਤ ਇਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਕਾਬੂ ਕੀਤੀਆਂ ਕੁੜੀਆਂ ਜ਼ਿਆਦਾਤਰ 21 ਤੋਂ 24 ਸਾਲ ਦੀਆਂ ਹਨ ਅਤੇ ਇਹ [...]

ਰਾਜੋਆਣਾ ਦੀ ਫਾਂਸੀ ਤੁੜਵਾਉਣ ਲਈ ਮਾਰਚ

ਮੋਗਾ,20ਮਾਰਚ(ਸਟਾਰ ਨਿਊਜ਼)ਅੱਜ ਇਥੇ ਸਿੱਖ ਜਥੇਬੰਦੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਜਥੇਬੰਦੀਆਂ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸੋਚੀ ਸਮਝੀ ਚਾਲ ਹੈ ਅਤੇ ਸਿੱਖ ਕੌਮ ਲਈ ਚੈਲੰਜ਼ ਹੈ। ਗੁਰਦੁਆਰਾ ਬੀਬੀ [...]

ਅਮਰਿੰਦਰ ਦੇਣਗੇ ਕਾਂਗਰਸੀਆਂ ‘ਤੇ ਅੱਤਿਆਚਾਰਾਂ ਦਾ ਬਾਦਲ ਨੂੰ ਹਿਸਾਬ

ਚੰਡੀਗੜ੍ਹ—20ਮਾਰਚ(ਸਟਾਰ ਨਿਊਜ਼) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਲਗਾਤਾਰ ਦੂਜੀ ਵਾਰ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ‘ਤੇ ਆਪਣੇ ਅਧਿਕਾਰੀਆਂ ਰਾਹੀਂ ਕਾਂਗਰਸ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਉਹ ਛੇਤੀ ਹੀ ਇਸ ਬਾਰੇ ਪੂਰਾ ਬਿਊਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣਗੇ। ਕੈਪਟਨ ਸਿੰਘ ਨੇ ਇਥੇ ਪ੍ਰਦੇਸ਼ [...]

ਪੰਜਾਬ ਵਿਧਾਨ ਸਭਾ ’ਚ ਪਹਿਲੇ ਦਿਨ ਵਿਧਾਇਕਾਂ ਨੇ ਹਲਫ਼ ਲਿਆ

ਚੰਡੀਗੜ੍ਹ,20ਮਾਰਚ(ਸਟਾਰ ਨਿਊਜ਼)- ਪੰਜਾਬ ਦੀ 14ਵੀਂ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਦੀ ਸ਼ੁਰੂਆਤ ਅੱਜ ਵਿਧਾਇਕਾਂ ਵੱਲੋਂ ਹਲਫ਼ ਲੈਣ ਨਾਲ ਹੋਈ। ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਪ੍ਰੋਟੈਮ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਭ ਤੋਂ ਪਹਿਲਾਂ ਵਿਧਾਇਕ ਦੇ ਅਹੁਦੇ ਦੀ ਸਹੁੰ ਚੁਕਾਈ। [...]

« Previous PageNext Page »