Monday, 21 May 2012, 2:29 AM Toronto Time

ਸਿੱਖ ਮੈਰਿਜ ਐਕਟ-2012 ਦੇ ਡਰਾਫ਼ਟ ‘ਤੇ ਪੂਰਾ ਸਿੱਖ ਜਗਤ ਵਿਚਾਰ ਕਰੇ

ਅੰਮ੍ਰਿਤਸਰ  - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜੀ. ਟੀ. ਰੋਡ ‘ਤੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ‘ਆਨੰਦ ਮੈਰਿਜ ਐਕਟ 2012′ ਦੇ ਖਰੜੇ ‘ਤੇ ਅੱਜ ਵਿਚਾਰ ਦੌਰਾਨ ਕਿਹਾ ਕਿ ਪੂਰਾ ਸਿੱਖ ਜਗਤ ਇਸ ਡਰਾਫ਼ਟ ਨੂੰ ਵਿਚਾਰੇ। ਇਸ ਉਚੇਚੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ [...]

ਸੁਖਬੀਰ ਵਲੋਂ ਨਗਰ ਯੋਜਨਾਕਾਰ ਵਿਭਾਗ ਦੇ ਪੁਨਰਗਠਨ ਦੀ ਲੋੜ ‘ਤੇ ਜ਼ੋਰ

ਚੰਡੀਗੜ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਨਗਰ ਯੋਜਨਾਕਾਰ ਵਿਭਾਗ ਨੂੰ ਹੋਰ ਸਮਰੱਥ ਬਣਾਉਣ ਲਈ ਇਸ ਦੇ ਪੁਨਰਗਠਨ ਲਈ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਨੂੰ ਪੰਜਾਬ ਸਰਕਾਰ ਦੀਆਂ ਸ਼ਹਿਰੀ ਵਿਕਾਸ ਨੀਤੀਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਅੱਜ ਇਥੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ [...]

ਸੰਸਦ ਦੀ ਸਰਵਉੱਚਤਾ ਲਈ ਪਾਰਟੀਆਂ ਇਕਜੁੱਟ

ਨਵੀਂ ਦਿੱਲੀ, 14 ਮਈ -ਅੱਜ ਸੰਸਦ ’ਚ ਬਹੁਤੇ ਮੈਂਬਰ ਇਸ ਗੱਲ ’ਤੇ ਇਕਜੁੱਟ ਹੋਏ ਕਿ ਸੰਸਦ ਦੀ ਸਰਵਉੱਚਤਾ ਬਹਾਲ ਰਹਿਣੀ ਚਾਹੀਦੀ ਹੈ। ਆਜ਼ਾਦ ਭਾਰਤ ਵਿਚ ਸੰਸਦ ਦੀ ਪਹਿਲੀ ਬੈਠਕ ਦੀ 60ਵੀਂ ਵਰ੍ਹੇਗੰਢ ’ਤੇ ਅੱਜ ਇਸ ਗੱਲ ’ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਕਿ ਵਾਰ ਵਾਰ ਟੋਕਾ-ਟਾਕੀ ਕਰਨ, ਕੰਮ ਰੋਕਣ ਤੇ ਵਿਘਨਪਾਊ ਯਤਨਾਂ ਦੇ ਵਧਦੇ ਰੁਝਾਨ ਨੇ [...]

ਕੈਪਟਨ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੀ ਕਾਂਗਰਸ ਡੂੰਘੇ ਸੰਕਟ ‘ਚ

ਜਲੰਧਰ  – ਕਾਂਗਰਸੀ ਆਗੂ ਸ. ਸ਼ਿਵਕੰਵਰ ਸਿੰਘ ਸੰਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੀ ਕਾਂਗਰਸ ਡੂੰਘੇ ਸੰਕਟ ਵਿਚੋਂ ਲੰਘ ਰਹੀ ਹੈ। ਉਨ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਵਿਚ ਕਾਂਗਰਸ ਨੂੰ [...]

ਦਲਾਈ ਲਾਮਾ ਦੇ ਦੋਸ਼ ‘ਬੇਬੁਨਿਆਦ’ : ਚੀਨ

ਬੀਜਿੰਗ— ਚੀਨ ਨੇ ਦਲਾਈ ਲਾਮਾ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਉਸਦੀ ਹੱਤਿਆ ਲਈ ਮਹਿਲਾ ਏਜੰਟਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਚੀਨ ਨੇ ਕਿਹਾ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਦੋਸ਼ ‘ਬੇਬੁਨਿਆਦ’ ਅਤੇ ‘ਖਾਰਜ ਕਰਨ ਲਾਇਕ ਵੀ ਨਹੀਂ’ ਹਨ। ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਦਲਾਈ ਲਾਮਾ ‘ਤੇ ‘ਧੋਖਾ ਭਰਪੂਰ ਚਾਲ’ ਚੱਲਣ ਦਾ ਦੋਸ਼ [...]

ਯੇਡੀਯੁਰੱਪਾ ਵੱਲੋਂ ਸੋਨੀਆ ਤੇ ਕਾਂਗਰਸ ਦੀ ਸ਼ਲਾਘਾ

ਬੰਗਲੌਰ, 14 ਮਈ – ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਡੀਯੁਰੱਪਾ ਨੇ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕਰਕੇ ਭਾਜਪਾ ਨੂੰ ਕਾਫੀ ਸ਼ਰਮਿੰਦਗੀ ਦਿਵਾਈ ਹੈ। ਇਸ ਆਗੂ ਦਾ ਕਹਿਣਾ ਹੈ ਕਿ ਉਸ ਦੀ ਆਪਣੀ ਪਾਰਟੀ ਦੇ ਉਲਟ ਕਾਂਗਰਸ ਪਾਰਟੀ ਤੇ ਇਸ ਦੀ ਪ੍ਰਧਾਨ ਮੁਸ਼ਕਲ ’ਚ ਫਸੇ ਆਗੂਆਂ ਲਈ ਮਦਦਗਾਰ [...]

ਪੇਂਡੂ ਖੇਤਰਾਂ ’ਚ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ: ਰੱਖੜਾ

ਪਟਿਆਲਾ, 14 ਮਈ -ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਰਾਜ ਦੇ ਪੇਂਡੂ ਖੇਤਰਾਂ ਅੰਦਰ ਜਲਦ ਹੀ ਦੋ ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਇਹ  ਸੜਕਾਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਉਸਾਰੀਆਂ ਜਾਣਗੀਆਂ। ਇਸ ਸਬੰਧੀ ਕੇਂਦਰ ਨੇ ਆਪਣੀ ਸਿਧਾਂਤਕ ਸਹਿਮਤੀ ਜਤਾਈ ਹੈ। ਸ੍ਰੀ ਰੱਖੜਾ ਨੇ ਇਹ ਪ੍ਰਗਟਾਵਾ [...]

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਮੱਕੜ

ਫਤਿਹਗੜ੍ਹ ਸਾਹਿਬ- ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਤੋੜ-ਮਰੌੜ ਕੇ ਪੇਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਕੁਰਬਾਨੀ ‘ਤੇ ਸਿੱਖ ਕੌਮ ਨੂੰ ਵੱਡੀ ਦੇਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਿੱਖ ਕੌਮ ਦੇ ਮਹਾਨ ਨਾਇਕ [...]

ਮੰਤਰੀ ਮੰਡਲ ਵਿੱਚ ਵਾਧਾ ਅਜੇ ਨਹੀਂ: ਬਾਦਲ

ਚੰਡੀਗੜ੍ਹ, 13 ਮਈ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਉਂਦੇ ਦਿਨਾਂ ਦੌਰਾਨ ਪੰਜਾਬ ਮੰਤਰੀ ਮੰਡਲ ਵਿੱਚ ਵਿਸਥਾਰ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ। ਅੱਜ ਇੱਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਵਾਚਣ ਤੋਂ ਬਾਅਦ ਹੀ ਮੰਤਰੀ ਮੰਡਲ ਵਿੱਚ ਵਿਸਥਾਰ ਬਾਰੇ [...]

ਮਮਤਾ ਨੇ ਸਚਿਨ ਨੂੰ ‘ਸੁਨਹਿਰੀ ਮੁੰਡਾ’ ਐਲਾਨਿਆ

ਕੋਲਕਾਤਾ, 13 ਮਈ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉਸ ਸਮੇਂ ਸਚਿਨ ਤੇਂਦੁਲਕਰ ਨੂੰ ‘ਗੋਲਡਨ ਬੁਆਏ’ ਕਰਾਰ ਦਿੱਤਾ ਜਦੋਂ ਸੂਬਾ ਸਰਕਾਰ ਅਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਕੌਮਾਂਤਰੀ ਕ੍ਰਿਕਟ ’ਚ ਸੈਂਕੜਿਆਂ ਦਾ ਸੈਂਕੜਾ ਪੂਰਾ ਕਰਨ ਵਾਲੇ ਇਸ ਖਿਡਾਰੀ ਦਾ ਸਨਮਾਨ ਕੀਤਾ। ਇਹ ਸਨਮਾਨ ਅੱਜ ਈਡਨ ਗਾਰਡ ’ਚ ਕੋਲਕਾਤਾ ਨਾਈਟਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ [...]

Next Page »