Punjab Star » ਵਿਸ਼ੇਸ਼ ਰਿਪੋਰਟ

ਸਿੱਖ ਮੈਰਿਜ ਐਕਟ-2012 ਦੇ ਡਰਾਫ਼ਟ ‘ਤੇ ਪੂਰਾ ਸਿੱਖ ਜਗਤ ਵਿਚਾਰ ਕਰੇ
ਅੰਮ੍ਰਿਤਸਰ  - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜੀ. ਟੀ. ਰੋਡ ‘ਤੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ‘ਆਨੰਦ ਮੈਰਿਜ ਐਕਟ 2012′ ਦੇ ਖਰੜੇ ‘ਤੇ ਅੱਜ ਵਿਚਾਰ ਦੌਰਾਨ ਕਿਹਾ ਕਿ ਪੂਰਾ ਸਿੱਖ ਜਗਤ ਇਸ ਡਰਾਫ਼ਟ ਨੂੰ ਵਿਚਾਰੇ। ਇਸ ਉਚੇਚੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਵੱਖਰਾ ‘ਮੈਰਿਜ ਐਕਟ’ ਬਣਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਵਿਚਾਰ ਮੰਗੇ ਜਾਣਗੇ ਤਾਂ ਜੋ ਇਸ ਡਰਾਫ਼ਟ ‘ਤੇ ਘੋਖ ਵਿਚਾਰ ਕੀਤੀ ਜਾ ਸਕੇ।

ਜਥੇਦਾਰ ਨੇ ਕਿਹਾ ਕਿ ਡਰਾਫ਼ਟ ਨੂੰ ਇੰਟਰਨੈੱਟ ‘ਤੇ ਪਾ ਦੇਣਾ ਚਾਹੀਦਾ ਹੈ ਤਾਂ ਕਿ ਦੇਸ਼-ਵਿਦੇਸ਼ ‘ਚ ਪੂਰਾ ਸਿੱਖ ਜਗਤ ਇਸ ‘ਤੇ ਵਿਚਾਰ ਕਰੇ।  ਉਨ੍ਹਾਂ ਕਿਹਾ ਕਿ ਜੇਕਰ ਮੁਸਲਿਮ, ਈਸਾਈ ਤੇ ਪਾਰਸੀ ਆਪਣਾ ਵੱਖਰਾ ‘ਮੈਰਿਜ ਐਕਟ’ ਲੈ ਸਕਦੇ ਹਨ ਤਾਂ ਸਿੱਖ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਿਹੜਾ ‘ਆਨੰਦ ਕਾਰਜ ਐਕਟ-1909′ ‘ਚ ਤਰਮੀਮ ਕਰਕੇ ਸਿੱਖਾਂ ਨੂੰ ਆਪਣੇ ਵਿਆਹ ਇਸ ਅਧੀਨ ਦਰਜ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉਹ ਨਾਕਾਫ਼ੀ ਹੈ।

ਸ. ਚਰਨਜੀਤ ਸਿੰਘ ਚੱਢਾ ਨੇ ਚੀਫ਼ ਖਾਲਸਾ ਦੀਵਾਨ ਸੁਸਾਇਟੀ ਵਲੋਂ ਆਨੰਦ ਮੈਰਿਜ ਲਈ ਨਿਭਾਈ ਗਈ ਇਤਿਹਾਸਿਕ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਨੰਦ ਮੈਰਿਜ ਐਕਟ ਦੇ ਮੁਕੰਮਲ ਐਕਟ ਨਾ ਹੋਣ ਦੀ ਚੱਲ ਰਹੀ ਚਰਚਾ ਦੌਰਾਨ ਪੁਰਾਤਨ ਸਿੱਖ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੇ ਪਿੰ੍ਰਸੀਪਲ ਤੇ ਕਾਨੂੰਨ ਵਿਸ਼ੇ ਦੇ ਵਿਦਵਾਨ ਡਾ. ਦਲਜੀਤ ਸਿੰਘ ਨੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿਆਹ-ਸ਼ਾਦੀਆਂ ਤੇ ਤਲਾਕ ਸਮੇਤ ਸਮੁੱਚੀ ਪ੍ਰਕਿਰਿਆ ਲਈ ‘ਮੁਕੰਮਲ’ ਐਕਟ ਦੇ ਰੂਪ ‘ਚ ‘ਸਿੱਖ ਮੈਰਿਜ ਐਕਟ-2012′ ਦਾ ਖਰੜਾ ਤਿਆਰ ਕੀਤਾ ਹੈ।   ਇਸ ਸਮੇਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ, ਚਰਨਜੀਤ ਸਿੰਘ ਚੱਢਾ, ਸੰਤੋਖ ਸਿੰਘ ਸੇਠੀ, ਡਾ. ਜਸਵਿੰਦਰ ਸਿੰਘ ਢਿੱਲੋਂ, ਡਾ. ਸੰਤੋਖ ਸਿੰਘ, ਸ. ਮਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਵੀ ਵਿਚਾਰ ਰੱਖੇ

ਸੁਖਬੀਰ ਵਲੋਂ ਨਗਰ ਯੋਜਨਾਕਾਰ ਵਿਭਾਗ ਦੇ ਪੁਨਰਗਠਨ ਦੀ ਲੋੜ ‘ਤੇ ਜ਼ੋਰ
ਚੰਡੀਗੜ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਨਗਰ ਯੋਜਨਾਕਾਰ ਵਿਭਾਗ ਨੂੰ ਹੋਰ ਸਮਰੱਥ ਬਣਾਉਣ ਲਈ ਇਸ ਦੇ ਪੁਨਰਗਠਨ ਲਈ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਨੂੰ ਪੰਜਾਬ ਸਰਕਾਰ ਦੀਆਂ ਸ਼ਹਿਰੀ ਵਿਕਾਸ ਨੀਤੀਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਅੱਜ ਇਥੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਇਕ ਮੀਟਿੰਗ ਜਿਸ ਵਿਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਵੀ ਸ਼ਾਮਲ ਹੋਏ, ਦੀ ਪ੍ਰਧਾਨਗੀ ਕਰਦਿਆਂ ਬਾਦਲ ਨੇ ਕਿਹਾ ਕਿ ਯੋਜਨਾਬੰਦੀ ਰਹਿਤ ਕਾਲੋਨੀਆਂ ਦੀ ਭਰਮਾਰ, ਗੈਰ ਲਾਇਸੰਸ ਕਾਲੋਨੀਆਂ ਅਤੇ ਵੱਖ-ਵੱਖ ਸ਼ਹਿਰਾਂ ਲਈ ਵੱਖ-ਵੱਖ ਯੋਜਨਾ ਨਿਯਮ ਪੰਜਾਬ ਦੇ ਸ਼ਹਿਰੀ ਵਿਕਾਸ ਲਈ ਸਰਾਪ ਬਣ ਗਏ ਹਨ। ਸੁਖਬੀਰ ਨੇ ਗੈਰ ਕਾਨੂੰਨੀ ਕਾਲੋਨੀਆਂ ਦੇ ਰਾਜ ਭਰ ‘ਚ ਸਰਵੇਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਜ ਅੰਦਰ ਸ਼ਹਿਰੀ ਵਿਕਾਸ ਨੂੰ ਸੁਚਾਰੂ ਬਣਾਉਣ ਲਈ ਸਾਡੇ ਲਈ ਨਗਰ ਯੋਜਨਾਕਾਰ ਵਿਭਾਗ ਦਾ ਪੁਨਰਗਠਨ ਕਰਦਿਆਂ ਇਸ ਨੂੰ ਹੋਰ ਸਮਰੱਥ ਬਣਾਉਣਾ ਅਤੇ ਕਿਸੇ ਉਲੰਘਣਾ ਲਈ ਸਜ਼ਾ ਦਾ ਅਧਿਕਾਰ ਦੇਣਾ ਲਾਜ਼ਮੀ ਬਣ ਗਿਆ ਹੈ। ਸਮੁੱਚੇ ਰਾਜ ਲਈ ਇਕਸਾਰ ਯੋਜਨਾਬੰਦੀ ਨਿਯਮਾਂ ਨੂੰ ਲਾਗੂ ਕੀਤੇ ਜਾਣ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਰਾਜ ਦਾ ਸੁਚੱਜਾ ਸ਼ਹਿਰੀ ਵਿਕਾਸ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਇਹ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਨੂੰ ਅਲੱਗ ਕੀਤਾ ਜਾਵੇ, ਜ਼ਮੀਨ ਦੀ ਵਰਤੋਂ ਲਈ ਮੰਤਵ ਨੂੰ ਤਬਦੀਲ ਕਰਨ ਸਬੰਧੀ ਨਿਯਮਾਂ ਦੀ ਪਾਲਣਾ ਤੋਂ ਇਲਾਵਾ ਇਮਾਰਤਾਂ ਦੀ ਨਿਯਮਾਂ ਅਨੁਸਾਰ ਯੋਜਨਾਬੰਦੀ ਨੂੰ ਉਤਸ਼ਾਹਿਤ ਕੀਤਾ ਜਾਵੇ। ਵਿਭਾਗ ਲਈ ਨਗਰ ਯੋਜਨਾਕਾਰ ਅਧਿਕਾਰੀਆਂ ਦੀਆਂ 190 ਆਸਾਮੀਆਂ ਨੂੰ ਵੀ ਪ੍ਰਵਾਨਗੀ ਦਿੰਦਿਆਂ ਬਾਦਲ ਨੇ ਕਿਹਾ ਕਿ ਇਹ ਨਿਯੁਕਤੀਆਂ ਨਿਰੋਲ ਮੈਰਿਟ ਦੇ ਆਧਾਰ ‘ਤੇ ਹੋਣ ਅਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸਮੁੱਚੀ ਭਰਤੀ ਪ੍ਰਕ੍ਰਿਆ ਨੂੰ ਤਿੰਨ ਮਹੀਨਿਆਂ ਵਿਚ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ। ਮੀਟਿੰਗ ਵਿਚ ਪੰਜਾਬ ਦੇ ਮੁੱਖ ਸਕੱਤਰ ਰਾਕੇਸ਼ ਸਿੰਘ, ਵਿੱਤ ਕਮਿਸ਼ਨਰ ਮਾਲ ਐੱਨ.ਐੱਸ. ਕੰਗ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਸਕੱਤਰ ਮਕਾਨ ਉਸਾਰੀ ਐੱਸ.ਕੇ.ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐੱਸ. ਔਜਲਾ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਪ੍ਰਮੁੱਖ ਤੌਰ ‘ਤੇ ਸ਼ਾਮਲ ਸਨ।

ਸੰਸਦ ਦੀ ਸਰਵਉੱਚਤਾ ਲਈ ਪਾਰਟੀਆਂ ਇਕਜੁੱਟ
ਨਵੀਂ ਦਿੱਲੀ, 14 ਮਈ -ਅੱਜ ਸੰਸਦ ’ਚ ਬਹੁਤੇ ਮੈਂਬਰ ਇਸ ਗੱਲ ’ਤੇ ਇਕਜੁੱਟ ਹੋਏ ਕਿ ਸੰਸਦ ਦੀ ਸਰਵਉੱਚਤਾ ਬਹਾਲ ਰਹਿਣੀ ਚਾਹੀਦੀ ਹੈ। ਆਜ਼ਾਦ ਭਾਰਤ ਵਿਚ ਸੰਸਦ ਦੀ ਪਹਿਲੀ ਬੈਠਕ ਦੀ 60ਵੀਂ ਵਰ੍ਹੇਗੰਢ ’ਤੇ ਅੱਜ ਇਸ ਗੱਲ ’ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਕਿ ਵਾਰ ਵਾਰ ਟੋਕਾ-ਟਾਕੀ ਕਰਨ, ਕੰਮ ਰੋਕਣ ਤੇ ਵਿਘਨਪਾਊ ਯਤਨਾਂ ਦੇ ਵਧਦੇ ਰੁਝਾਨ ਨੇ ਸੰਸਦ ਦੇ ਕੰਮ ਕਰਨ ਅਤੇ ਇਸ ਦੀ ਕਾਰਗਰਤਾ ’ਤੇ ਪ੍ਰਸ਼ਨਚਿੰਨ੍ਹ ਲਾ ਦਿੱਤਾ ਹੈ। ਬਹੁਤੇ ਆਗੂਆਂ ਨੇ ਸੰਸਦ ਦੀ ਸਰਵਉੱਚਤਾ ਦੀ ਬਹਾਲੀ ਲਈ ਇਮਾਨਦਾਰ ਢੰਗ ਨਾਲ ਸਵੈ-ਪੜਚੋਲ ਲਈ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਗੰਭੀਰ ਚਿਤਾਵਨੀ ਦਿੰਦਿਆਂ ਸੱਦਾ ਦਿੱਤਾ ਕਿ ਸੰਸਦ ਦੇ ਕੰਮਕਾਜ ਦੇ ਢੰਗ ’ਤੇ ਨਜ਼ਰਸਾਨੀ ਜ਼ਰੂਰੀ ਹੈ ਕਿਉਂਕਿ ਅਕਸਰ ਇਸ ਦੇ ਕੰਮ-ਕਾਰ ’ਚ ਵਿਘਨ ਪੈਂਦਾ ਰਹਿਣ ਕਾਰਨ ਲੋਕਾਂ ਦਾ ਇਸ ਪ੍ਰਤੀ ਅਕੀਦਾ ਤੇ ਵਿਸ਼ਵਾਸ ਟੁੱਟ ਰਿਹਾ ਹੈ। ਦਿਨ ਭਰ ਚੱਲੀ ਬਹਿਸ ਮਗਰੋਂ ਦੋਵੇਂ ਸਦਨਾਂ ’ਚ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਸੰਸਦ ਦੀ ਮਰਿਆਦਾ, ਉੱਚਤਾ ਤੇ ਸੁੱਚਤਾ ਬਣਾਈ ਰੱਖਣ ਦਾ ਅਹਿਦ ਲਿਆ ਗਿਆ ਤੇ ਜਮਹੂਰੀ ਕਦਰਾਂ-ਕੀਮਤਾਂ ਤੇ ਸਿਧਾਂਤਾਂ ਦੀ ਮਜ਼ਬੂਤੀ ਲਈ ਸੰਸਦ ਨੂੰ ਤਬਦੀਲੀ ਲਈ ਇਕ ਪ੍ਰਭਾਵਸ਼ਾਲੀ ਮੰਚ ਵਜੋਂ ਵਰਤੇ ਜਾਣ ’ਤੇ ਵੀ ਜ਼ੋਰ ਦਿੱਤਾ ਗਿਆ।

ਪਾਰਟੀ ਲਾਈਨ ਤੋਂ ਉਪਰ ਉੱਠਦਿਆਂ ਬਹੁਤੇ ਮੈਂਬਰਾਂ ਨੇ ਕਿਹਾ ਕਿ ਸੰਸਦ ਦੀ ਸਰਵਉੱਚਤਾ ਬਣੀ ਰਹਿਣੀ ਜ਼ਰੂਰੀ ਹੈ। ਇਸੇ ਦੌਰਾਨ ਲੋਕਪਾਲ ਕਾਇਮ ਕਰਨ ਲਈ ਸੰਸਦ ਮੈਂਬਰਾਂ ਵਿਰੁੱਧ ਸਿਵਲ ਸੁਸਾਇਟੀ ਵਲੋਂ ਛੇੜੀ ਗਈ ਮੁਹਿੰਮ ਦੇ ਹੀ ਪਿਛੋਕੜ ’ਚ ਮੈਂਬਰਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਕਾਨੂੰਨ ਸੰਸਦ ਵੱਲੋਂ ਬਣਾਏ ਜਾਂਦੇ ਹਨ ਨਾ ਕਿ ਭੀੜ ਵੱਲੋਂ। ਮੈਂਬਰਾਂ ਨੇ ਇਸ ਗੱਲ ’ਤੇ ਮਾਣ ਵੀ ਪ੍ਰਗਟਾਇਆ ਕਿ ਭਾਰੀ ਗਰੀਬੀ, ਨਿਰੰਤਰ ਅਤਿਵਾਦ ਤੇ ਗੁਆਂਢ ’ਚ ਜਮਹੂਰੀਅਤ ਦੇ ਰਾਹ ’ਚ ਅੜਾਏ ਜਾਂਦੇ ਅੜਿੱਕਿਆਂ ਦੇ ਬਾਵਜੂਦ ਭਾਰਤ ਵਿਸ਼ਵ ਭਰ ’ਚ ਲੋਕਤੰਤਰ ਦੀ ਸ਼ਾਨਦਾਰ ਮਿਸਾਲ ਬਣਿਆ ਹੈ। 1970ਵਿਆਂ ’ਚ ਦੇਸ਼ ’ਚ ਲੱਗੀ ਐਮਰਜੈਂਸੀ ਦਾ ਵੀ ਹਲਕਾ ਜਿਹਾ ਹਵਾਲਾ ਦਿੱਤਾ ਗਿਆ ਜੋ ਜਲਦੀ ਹੀ ਮਗਰੋਂ  ਸੰਵਿਧਾਨਕ ਤੌਰ ’ਤੇ ਠੀਕ ਕਰ ਲਿਆ ਗਿਆ। ਦੋਵੇਂ ਸਦਨਾਂ ਦੇ ਮੈਂਬਰ ਇਸ ਗੱਲ ਲਈ ਵੀ ਸਹਿਮਤ ਹੋਏ ਕਿ ਸੰਸਦ ਰਾਹੀਂ ਸਰਕਾਰ ਦੀ ਲੋਕਾਂ ਪ੍ਰਤੀ ਜੁਆਬਦੇਹੀ ਵਧਾਈ ਜਾਵੇ।

ਸੰਸਦ ਦੀ 50ਵੀਂ ਵਰ੍ਹੇਗੰਢ ਮੌਕੇ ਪਾਸ ਕੀਤੇ ਗਏ ਅਜਿਹੇ ਹੀ ਮਤਿਆਂ ਬਾਰੇ ਵੀ ਕਈ ਆਵਾਜ਼ਾਂ ਉੱਠੀਆਂ ਤੇ ਕਿਹਾ ਗਿਆ ਕਿ ਉਦੋਂ ਵੀ ਅਜਿਹੇ ਵਾਅਦੇ ਕੀਤੇ ਗਏ ਸਨ। ਸਵੈ-ਪੜਚੋਲ ਦਾ ਸੱਦਾ ਦਿੰਦਿਆਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜ ਸਭਾ ’ਚ ਗੰਭੀਰ ਫਿਕਰਮੰਦੀ ਜ਼ਾਹਰ ਕੀਤੀ ਕਿ ਵਾਰ-ਵਾਰ ਕੰਮ ਰੋਕੇ ਜਾਣ ਤੇ ਵਿਚਾਰ ਚਰਚਾ ਲਈ ਇੱਛਾ ਨਾ ਹੋਣ ਜਿਹੇ ਵਰਤਾਰੇ ਸੰਸਦ ਬਾਰੇ ਸੁਆਲ ਖੜ੍ਹੇ ਕਰ ਰਹੇ ਹਨ।

ਦਿਨ ਭਰ ਚੱਲੀ ਇਸ ਬਹਿਸ ਚਰਚਾ ਨੂੰ ਲੋਕ ਸਭਾ ’ਚ ਸਮੇਟਦਿਆਂ ਪ੍ਰਧਾਨ ਮੰਤਰੀ ਨੇ ਹੀ ਕਿਹਾ ਕਿ ਜੇਕਰ ਸਾਰੀਆਂ ਪਾਰਟੀਆਂ ਰਲ ਕੇ ਸੰਸਦ ਦੀ ਮਾਣ-ਮਰਿਆਦਾ ਬਹਾਲ ਕਰਨ ’ਚ ਅਸਫਲ ਰਹੀਆਂ ਤਾਂ ਲੋਕਾਂ ’ਚ ਉਦਾਸੀਨਤਾ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਸੰਸਦ ਮੈਂਬਰ ਵਰਤਾਅ ਕਰ ਰਹੇ ਹਨ, ਉਸ ਨਾਲ ਆਮ ਲੋਕ ਨਿਰਾਸ਼ ਹੋਏ ਹਨ। ਹਰ ਰੋਜ਼ ਕੰਮ ’ਚ ਵਿਘਨ ਪਾਉਣ, ਸਦਨ ਉਠਾਏ ਜਾਣ ਤੇ ਸਦਨਾਂ ’ਚ ਰੌਲਾ-ਰੱਪਾ ਪੈਣ ਦੇ ਆਮ ਹੋ ਜਾਣ ਨਾਲ ਸੰਸਦ ਦੀ ਸਰਵਉੱਚਤਾ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸੰਸਦ ਮੈਂਬਰ ਇਸ ਦੀ ਮਰਿਆਦਾ ਦੀ ਬਹਾਲੀ ਲਈ ਮਿਸਾਲੀ ਕੰਮ ਕਰੇ।

ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਲੋਕ ਸਭਾ ’ਚ ਕਿਹਾ ਕਿ ਮੁੱਠੀ ਭਰ ਮੈਂਬਰ ਰੌਲਾ-ਰੱਪਾ ਪਾ ਕੇ ਵੱਡੀ ਗਿਣਤੀ ਚੁੱਪ ਮੈਂਬਰਾਂ ਨੂੰ ਹੋਰ ਵੀ ਚੁੱਪ ਕਰਵਾ ਦਿੰਦੇ ਹਨ ਤੇ ਕੰਮਕਾਜ ’ਚ ਵਿਘਨ ਪਾਉਂਦੇ ਹਨ। ਉਨ੍ਹਾਂ ਨੇ ਇਹ ਵਰਤਾਰਾ ਰੋਕਣ ਲਈ ਕੋਈ ਢੰਗ ਤਰੀਕਾ ਅਪਣਾਉਣ ਦਾ ਸੱਦਾ ਦਿੱਤਾ। ਬਹਿਸ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਦ ਅਕਸਰ ਔਖੀ ਤੋਂ ਔਖੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਰਹੀ ਹੈ। ਹਰੇਕ ਤਰ੍ਹਾਂ ਦੇ ਵਿਵਾਦ, ਮਤਭੇਦ ਇਥੇ ਮੱਠੇ ਪੈਂਦੇ ਰਹੇ ਹਨ ਪਰ ਹੁਣ ਕੰਮ ਰੋਕਣ ਦਾ ਵਰਤਾਰਾ ਹਾਵੀ ਹੋ ਰਿਹਾ ਹੈ।

ਮੁਖਰਜੀ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਭਾਜਪਾ ਆਗੂ ਐਲ.ਕੇ. ਅਡਵਾਨੀ ਨੇ ਕਿਹਾ ਕਿ ਇਕ ਦੂਜੇ ਦੇ ਵਿਚਾਰਾਂ ਨੂੰ ਸਹਿਣ ਕਰਕੇ ਸਮਝ ਕੇ ਅਤੇ ਸੰਸਦ ’ਚ ਬਹਿਸ ਰਾਹੀਂ ਸਾਰੇ ਮੁੱਦੇ ਹੱਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਪਾਰਲੀਮਾਨੀ ਸਿਸਟਮ ਬੇਹੱਦ ਸਫਲ ਤੇ ਆਪਸੀ ਭਰੋਸੇ ਦੀ ਸ਼ਾਨਦਾਰ ਮਿਸਾਲ ਹੈ।

ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਮੈਂਬਰਾਂ ਨੂੰ ਸੰਵਿਧਾਨ ਦੇ ਬਾਨੀਆਂ ਦੇ ਆਦਰਸ਼ਾਂ ’ਤੇ ਖਰਾ ਉੱਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚਲੀ ਯਾਤਰਾ ਹਮੇਸ਼ਾ ਸਾਵੀਂ ਤੇ ਬਿਨਾਂ ਚੁਣੌਤੀਆਂ ਤੋੋਂ ਨਹੀਂ ਰਹੀ ਪਰ ਸਭ ਮੈਂਬਰਾਂ ਨੂੰ ਬਾਨੀਆਂ ਦੇ ਮਿਆਰਾਂ ਦੇ ਅਨੁਸਾਰ ਹੋਣਾ ਜ਼ਰੂਰੀ ਹੈ।

ਮੁਲਾਇਮ ਸਿੰਘ ਯਾਦਵ (ਸਮਾਜਵਾਦੀ ਪਾਰਟੀ) ਨੇ ਇਸ ਮੌਕੇ ਕਿਹਾ ਕਿ ਸਦਨ ਨੂੰ ਮਹਾਤਮਾ ਗਾਂਧੀ ਦੇ ਸੁਪਨੇ ਪੂਰੇ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਭੁੱਖਮਰੀ ਨਾਲ ਮੌਤਾਂ ਅੱਜ ਵੀ ਦੇਸ਼ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਜਨਤਾ ਦਲ-ਯੂ ਦੇ ਆਗੂ ਸ਼ਰਦ ਯਾਦਵ ਨੇ ਕਿਹਾ ਕਿ ਮਾਹਰ ਸੰਸਦ ਮੈਂਬਰਾਂ ਨੇ ਵਿਧਾਇਕਾਂ ਦੇ ਬਾਵਜੂਦ ਸਰਕਾਰ ਗਰੀਬਾਂ ਦੀ ਗਿਣਤੀ ਤੈਅ ਕਰਨ ਲਈ ਕਮੇਟੀਆਂ ਦੀ ਮਦਦ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ, ਗਰੀਬਾਂ ਦੇ ਦਰਾਂ ਤੱਕ ਪੁੱਜਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜਕ ਤੇ ਆਰਥਿਕ ਭੇਦਭਾਵ ਖਤਮ ਕਰਨ ਦਾ ਸੁਨੇਹਾ ਦਿੱਤਾ।

ਸੀ.ਪੀ.ਐਮ. ਦੇ 1980 ਤੋਂ ਸੰਸਦ ਮੈਂਬਰ ਚਲੇ ਆ ਰਹੇ ਬਾਸੂਦੇਵ ਅਚਾਰੀਆ ਨੇ ਕਿਹਾ ਕਿ ਜਦੋਂ ਤੱਕ ਥੁੜਾਂ, ਭੁੱਖ ਅਤੇ ਅਨਪੜ੍ਹਤਾ ਹੈ, ਉਦੋਂ ਤੱਕ ਸੰਸਦੀ ਜਮਹੂਰੀਅਤ ’ਚ ਚੁਣੌਤੀਆਂ ਮਿਲਦੀਆਂ ਰਹਿਣਗੀਆਂ। ਐਨ.ਸੀ.ਪੀ. ਦੇ ਸ਼ਰਦ ਪਵਾਰ ਨੇ ਐਮਰਜੈਂਸੀ ਤੇ ਸੰਸਦ ਦੇ ਕੰਮ ’ਚ ਵਾਰ ਵਾਰ ਵਿਘਨ ਪਾਏ ਜਾਣ ਬਾਰੇ ਗੱਲ ਕੀਤੀ।

ਸੀ.ਪੀ.ਆਈ. ਦੇ ਗੁਰੂਦਾਸ ਦਾਸਗੁਪਤਾ ਨੇ ਵੀ ਸਵੈ-ਪੜਚੋਲ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਅਸੀਂ ਅੰਬੇਦਕਰ,  ਖੁਦੀਰਾਮ ਬੋਸ, ਭਗਤ ਸਿੰਘ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਭੂਮਿਕਾ ਭੁੱਲ ਗਏ ਹਾਂ।

ਰਾਜ ਸਭਾ ’ਚ ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਦਾ ਅਸਰ ਸੰਸਦੀ ਲੋਕਤੰਤਰ ’ਤੇ ਪੈ ਰਿਹਾ ਹੈ ਅਤੇ ਲੋਕ ਭਲਾਈ ਦੇ ਕੰਮ ਪਛੜ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਤੇ ਵਿਅਕਤੀਗਤ ਸਵਾਰਥਾਂ ਕਾਰਨ ਦੇਸ਼ ’ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਵੀ ਨਹੀਂ ਹੋ ਸਕਿਆ ਜਿਸ ਕਰਕੇ ਲੋਕਾਂ ਨੂੰ ਮਜ਼ਬੂਤ ਲੋਕਪਾਲ ਦੀ ਮੰਗ ਕਰਨੀ ਪਈ।

ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਕਿਹਾ ਕਿ ਦੇਸ਼ ਦੀ 70 ਫੀਸਦੀ ਆਬਾਦੀ ਖੇਤੀ ’ਤੇ ਨਿਰਭਰ ਹੈ ਪਰ ਆਜ਼ਾਦੀ ਦੇ 65 ਸਾਲ ਮਗਰੋਂ ਵੀ ਇਨ੍ਹਾਂ ਨੂੰ ਉਚਿਤ ਮਦਦ ਨਹੀਂ ਦਿੱਤੀ ਜਾ ਸਕੀ। ਪਾਰਲੀਮੈਂਟ ਦੀ ਪਹਿਲੀ ਬੈਠਕ ਦੀ 60ਵੀਂ ਸਾਲਗਿਰ੍ਹਾ ਮੌਕੇ ਅੱਜ ਦਿਨ ਭਰ ਚੱਲੀ ਬਹਿਸ ਤੋਂ ਬਾਅਦ ਸਪੀਕਰ ਮੀਰਾ ਕੁਮਾਰ ਅਤੇ ਚੇਅਰਮੈਨ ਹਾਮਿਦ ਅੰਸਾਰੀ ਵੱਲੋਂ ਪੇਸ਼ ਕੀਤੇ ਮਤੇ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਅਪਣਾਇਆ।

ਮਤੇ ’ਚ ਲਿਖਿਆ ਗਿਆ, ‘‘ਅਸੀਂ ਮੈਂਬਰ ਸਾਡੇ ਬਾਨੀ ਬਜ਼ੁਰਗਾਂ ਵੱਲੋਂ ਰੁਸ਼ਨਾਏ ਅਸੂਲਾਂ ਪ੍ਰਤੀ ਆਪਣਾ ਮੁਕੰਮਲ ਸਮਰਪਣ ਦਰਸਾਉਂਦੇ ਹਾਂ ਅਤੇ ਇਹ ਅਹਿਦ ਲੈਂਦੇ ਹਾਂ: ੳ, ਪਾਰਲੀਮੈਂਟ ਦਾ ਮਾਣ, ਮਰਿਆਦਾ ਤੇ ਸਰਵਉੱਚਤਾ ਬਰਕਰਾਰ ਰੱਖਾਂਗੇ; ਅ, ਪਾਰਲੀਮੈਂਟ ਨੂੰ ਤਬਦੀਲੀ ਦਾ ਕਾਰਗਰ ਜ਼ਰੀਆ ਬਣਾਇਆ ਜਾਵੇ ਅਤੇ ਜਮਹੂਰੀ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਮਜ਼ਬੂਤ ਕੀਤਾ ਜਾਵੇ, ‘‘ਪਾਰਲੀਮੈਂਟ ਦੀ ਨਿਗਰਾਨੀ ਰਾਹੀਂ ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਵਧਾਈ ਜਾਵੇ ਅਤੇ; ਸ. ਆਪਣੇ ਆਪ ਨੂੰ ਕੌਮੀ ਉਸਾਰੀ ਦੇ ਪਵਿੱਤਰ ਕਾਜ਼ ਪ੍ਰਤੀ ਮੁੜ ਸਮਰਪਿਤ ਕੀਤਾ ਜਾਵੇ।’’

ਦੋਵੇਂ ਸਦਨਾਂ ਵਿਚ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਆਜ਼ਾਦੀ ਘੁਲਾਟੀਆਂ ਵੱਲੋਂ ਕੀਤੀਆਂ ਅਥਾਹ ਕੁਰਬਾਨੀਆਂ ਅਤੇ ਸੰਵਿਧਾਨ ਘਾੜਿਆਂ ਵੱਲੋਂ ਸਮਾਨਤਾ, ਭਾਈਚਾਰੇ, ਇਨਸਾਫ਼, ਮਾਨਵੀ ਭਾਈਚਾਰੇ ਅਤੇ ਸਮਾਜ ਦੇ ਦੱਬੇ ਕੁਚਲੇ ਤੇ ਮਹਿਰੂਮ ਤਬਕਿਆਂ ਦੇ ਉਥਾਨ ਦੇ ਜ਼ਿੰਮੇ ਤੈਅ ਕਰਕੇ ਨਿਭਾਈ ਸ਼ਾਨਦਾਰ ਭੂਮਿਕਾ ਨੂੰ ਚੇਤੇ ਕੀਤਾ ਗਿਆ। ਮੈਂਬਰਾਂ ਨੇ ਭਾਰਤ ਦੇ ਲੋਕਾਂ ਵੱਲੋਂ ਜਮਹੂਰੀ ਕਦਰਾਂ-ਕੀਮਤਾਂ ਨੂੰ ਸਲਾਹੁਣ ਦੀ ਪਰਪੱਕਤਾ ਅਤੇ ਕੌਮੀ ਏਕਤਾ ਤੇ ਅਖੰਡਤਾ ਲਈ ਕੀਤੇ ਨਿਰੰਤਰ ਕਾਰਜਾਂ ’ਤੇ ਵੀ ਤਸੱਲੀ ਤੇ ਮਾਣ ਦਾ ਪ੍ਰਗਟਾਵਾ ਕੀਤਾ।

ਕੈਪਟਨ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੀ ਕਾਂਗਰਸ ਡੂੰਘੇ ਸੰਕਟ ‘ਚ
ਜਲੰਧਰ  - ਕਾਂਗਰਸੀ ਆਗੂ ਸ. ਸ਼ਿਵਕੰਵਰ ਸਿੰਘ ਸੰਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੀ ਕਾਂਗਰਸ ਡੂੰਘੇ ਸੰਕਟ ਵਿਚੋਂ ਲੰਘ ਰਹੀ ਹੈ। ਉਨ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਵਿਚ ਕਾਂਗਰਸ ਨੂੰ ਦੂਜੀ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸ. ਸੰਧੂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਵਿਚ ਜ਼ਬਰਦਸਤ ਰੋਸ ਅਤੇ ਮਾਯੂਸੀ ਹੈ। ਉਨ੍ਹਾਂ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਰਥੀ, ਭ੍ਰਿਸ਼ਟ ਤੇ ਅਖੌਤੀ ਕਾਂਗਰਸੀ ਆਗੂਆਂ ਨੇ ਘੇਰਾ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪ੍ਰਦੇਸ਼ ਕਾਂਗਰਸ ਦੀ ਕਮਾਨ ਇਕ ਸੂਝਵਾਨ ਕਾਂਗਰਸੀ ਆਗੂ ਨੂੰ ਦਿੱਤੀ ਜਾਵੇ ਜੋ ਵਰਕਰਾਂ ਵਿਚ ਨਵੀਂ ਰੂਹ ਫੂਕ ਕੇ ਆਉਂਦੀਆਂ ਨਗਰ ਨਿਗਮ ਚੋਣਾਂ ਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਜਿਤਾਉਣ ਦੇ ਸਮਰਥ ਹੋਵੇ। ਇਸ ਮੌਕੇ ਸ. ਸੰਧੂ ਦੇ ਨਾਲ ਸਰਵ ਸ਼੍ਰੀ ਅਮਿਤ ਤਲਵਾੜ, ਸੁਖਦੇਵ ਸਿੰਘ ਰਸੂਲਪੁਰੀ, ਗੁਰਿੰਦਰ ਸਿੰਘ ਮਝੈਲ ਉਚੇਚੇ ਤੌਰ ‘ਤੇ ਹਾਜ਼ਰ ਸਨ।

ਦਲਾਈ ਲਾਮਾ ਦੇ ਦੋਸ਼ ‘ਬੇਬੁਨਿਆਦ’ : ਚੀਨ
ਬੀਜਿੰਗ— ਚੀਨ ਨੇ ਦਲਾਈ ਲਾਮਾ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਉਸਦੀ ਹੱਤਿਆ ਲਈ ਮਹਿਲਾ ਏਜੰਟਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਚੀਨ ਨੇ ਕਿਹਾ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਦੋਸ਼ ‘ਬੇਬੁਨਿਆਦ’ ਅਤੇ ‘ਖਾਰਜ ਕਰਨ ਲਾਇਕ ਵੀ ਨਹੀਂ’ ਹਨ।

ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਦਲਾਈ ਲਾਮਾ ‘ਤੇ ‘ਧੋਖਾ ਭਰਪੂਰ ਚਾਲ’ ਚੱਲਣ ਦਾ ਦੋਸ਼  ਲਗਾਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਧਾਰਮਿਕ ਆੜ ‘ਚ ਦਲਾਈ ਲਾਮਾ ਇੰਟਰਨੈਸ਼ਨਲ ਤੌਰ ‘ਤੇ ਚੀਨੀ ਵਿਰੋਧੀ ਅਲਗਾਵਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋ ਗਏ ਹਨ। ਉਹ ਲੋਕਾਂ ਦਾ ਧਿਆਨ ਖਿੱਚਣ ਲਈ ਅਫਵਾਹਾਂ ਫੈਲਾ ਰਹੇ ਹਨ।

ਉਨ੍ਹਾਂ ਨੇ ਦਲਾਈ ਲਾਮਾ ਦੇ ਬ੍ਰਿਟਿਸ਼  ਅਖਬਾਰ ਨਾਲ ਗੱਲਬਾਤ ਦੌਰਾਨ ਲਗਾਏ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਉਨ੍ਹਾਂ ਦੇ ਸਨਸਨੀਖੇਜ ਦੋਸ਼ ਖਾਰਜ ਕਰਨ ਲਾਇਕ ਵੀ ਨਹੀਂ ਹਨ। ਅਧਿਆਤਮਕ ਗੁਰੂ ਨੇ ਦੋਸ਼ ਲਗਾਇਆ ਸੀ ਕਿ ਚੀਨ ਦੇ ਏਜੰਟ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਨ ਲਈ ਕੁਝ ਤਿੱਬਤੀ ਮਹਿਲਾਵਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਹੋਂਗ ਨੇ ਕਿਹਾ ਕਿ ਦਲਾਈ ਲਾਮਾ ਦੀ ਇਹ ‘ਬੇਬੁਨਿਆਦ’ ਟਿੱਪਣੀ ਹੈ।

ਯੇਡੀਯੁਰੱਪਾ ਵੱਲੋਂ ਸੋਨੀਆ ਤੇ ਕਾਂਗਰਸ ਦੀ ਸ਼ਲਾਘਾ
ਬੰਗਲੌਰ, 14 ਮਈ – ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਡੀਯੁਰੱਪਾ ਨੇ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕਰਕੇ ਭਾਜਪਾ ਨੂੰ ਕਾਫੀ ਸ਼ਰਮਿੰਦਗੀ ਦਿਵਾਈ ਹੈ। ਇਸ ਆਗੂ ਦਾ ਕਹਿਣਾ ਹੈ ਕਿ ਉਸ ਦੀ ਆਪਣੀ ਪਾਰਟੀ ਦੇ ਉਲਟ ਕਾਂਗਰਸ ਪਾਰਟੀ ਤੇ ਇਸ ਦੀ ਪ੍ਰਧਾਨ ਮੁਸ਼ਕਲ ’ਚ ਫਸੇ ਆਗੂਆਂ ਲਈ ਮਦਦਗਾਰ ਵਜੋਂ ਬਹੁੜਦੇ ਹਨ।

ਹੋਰ ਤਿੱਖਾ ਵਿਰੋਧ ਕਰਦਿਆਂ ਯੇਡੀਯੁਰੱਪਾ ਨੇ ਆਪਣੇ ਜਾਨਸ਼ੀਨ ਸਦਾਨੰਦ ਗੌੜਾ ਦੀ ਵੀ ਸਖਤ ਆਲੋਚਨਾ ਕਰਦਿਆਂ ਉਸ ਨੂੰ ‘ਧੋਖੇਬਾਜ਼’ ਕਿਹਾ ਹੈ ਜੋ ਉਸ ਦੀ ਵਾਪਸੀ ਦਾ ਰਾਹ ਖੋਲ੍ਹਣ ਲਈ ਛੇ ਮਹੀਨੇ ਤੋਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਛੱਡ ਰਿਹਾ। ਪਿਛਲੇ ਸਾਲ ਜੁਲਾਈ ’ਚ ਗੈਰ-ਕਾਨੂੰਨੀ ਖਣਨ ਬਾਰੇ ਲੋਕਆਯੁਕਤ ਦੀ ਰਿਪੋਰਟ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਯੇਡੀਯੁਰੱਪਾ ਨੂੰ ਅਹੁਦਾ ਛੱਡਣਾ ਪਿਆ ਸੀ। ਯੇਡੀਯੁਰੱਪਾ ਦਾ ਇਹ ਪ੍ਰਗਟਾਵਾ ਸੱਤਾਧਾਰੀ ਭਾਜਪਾ ਦੇ ਸਾਹਮਣੇ ਉਠੇ ਨਵੇਂ ਸੰਕਟ ਦੌਰਾਨ ਆਇਆ ਹੈ। ਉਨ੍ਹਾਂ ਦੇ ਵਫਾਦਾਰ ਨੌਂ ਮੰਤਰੀਆਂ ਨੇ ਕੱਲ੍ਹ ਉਸ ਨੂੰ ਅਸਤੀਫੇ ਦੇ ਕੇ ਗੌੜਾ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ।

ਇਥੇ ਇਕ ਸਮਾਗਮ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੋਨੀਆ ਗਾਂਧੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦੇ। ਉਨ੍ਹਾਂ ਦੇਖਿਆ ਹੈ ਕਿ ਕਾਂਗਰਸ ਪਾਰਟੀ ਤੇ ਇਸ ਦੇ ਆਗੂ ਪਾਰਟੀ ਦੇ ਕਿਸੇ ਮੈਂਬਰ ਦੇ ਮੁਸ਼ਕਲ ਵਿਚ ਫਸਣ ’ਤੇ ਇਕਜੁਟ ਹੋ ਕੇ ਉਸ ਦੀ ਮਦਦ ਕਰਦੇ ਹਨ। ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਮੁਸ਼ਕਲਾਂ ਹੱਲ ਕਰ ਲੈਂਦੇ ਹਨ।

ਆਪਣੇ ਕਾਰਜਕਾਲ ਦੌਰਾਨ ਗੈਰਕਾਨੂੰਨੀ ਖਣਨ ’ਚ ਆਪਣੀ ਕਥਿਤ ਸ਼ਮੂਲੀਅਮ ਬਾਰੇ ਸੁਪਰੀਮ ਕੋਰਟ ਵੱਲੋਂ ਸੀ.ਬੀ.ਆਈ. ਜਾਂਚ ਦੇ ਆਦੇਸ਼ ਦੇਣ ’ਤੇ ਭਾਜਪਾ ਵੱਲੋਂ ਕੋਈ ਮਦਦ ਨਾ ਕੀਤੇ ਜਾਣ ’ਤੇ ਉਨ੍ਹਾਂ ਗੁੱਸਾ ਕੱਢਦਿਆਂ ਕਿਹਾ ਕਿ ਕਾਂਗਰਸ ’ਚ ਜਦੋਂ ਕੋਈ ਪ੍ਰਮੁੱਖ ਆਗੂ ਅਜਿਹੇ ਦੋਸ਼ਾਂ ਦਾ ਸਾਹਮਣਾ ਕਰਦਾ ਹੈ ਤਾਂ ਪਾਰਟੀ ਰਲ ਕੇ ਉਸ ਨੂੰ ਬਚਾਉਂਦੀ ਹੈ ਤੇ ਲੋਕਾਂ ਨੂੰ ਦੱਸਦੀ ਹੈ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ। ਭਾਜਪਾ ’ਚ ਲੋਕ ਇਹ ਉਡੀਕ ਕਰਦੇ ਹਨ ਕਿ ਕਦੋਂ ਕੋਈ ਆਗੂ ਮੁਸ਼ਕਲ ’ਚ ਫਸੇ ਤਾਂ ਉਸ ਨੂੰ ਲਾਂਭੇ ਕਰੀਏ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ’ਚ ਤਾਂ ਲੋਕ ਦੂਜੇ ਦੇ ਹੇਠੋਂ ਕੁਰਸੀ ਖਿੱਚ ਲੈਂਦੇ ਹਨ। 70 ਸਾਲਾ ਲਿੰਗਾਇਤ ਆਗੂ ਭ੍ਰਿਸ਼ਟਾਚਾਰ ਦੇ ਕਈ ਕੇਸਾਂ ’ਚ ਉਲਝਿਆ ਰਿਹਾ ਤੇ ਉਸ ਨੇ ਵਾਰ-ਵਾਰ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰਨ ਦੇ ਯਤਨ ਕੀਤੇ ਪਰ ਕੇਂਦਰੀ ਆਗੂਆਂ ਨੇ ਉਸ ਨੂੰ ਸਾਫ ਦੱਸ ਦਿੱਤਾ ਕਿ ਪਹਿਲਾਂ ਉਹ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਬਰੀ ਹੋ ਲਵੇ।

ਯੇਡੀਯੁਰੱਪਾ ਨੇ ਗੌੜਾ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਵੀ ਆਪਣੇ ਵਿਰੁੱਧ ਸਮਝਦਿਆਂ ਉਸ ਦੀ ਕਰੜੀ ਆਲੋਚਨਾ ਕੀਤੀ ਕਿ ਕਿਸੇ ਸਿਆਸਤਦਾਨ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਪਾਠ-ਪੂਜਾ ਜਾਂ ਚੜ੍ਹਾਵਿਆਂ ਨਾਲ ਰੱਬ ਉਸ ਦੇ ਗੁਨਾਹ ਮੁਆਫ ਕਰ ਦੇਵੇਗਾ। ਭਾਜਪਾ ਦੇ ਨਿਰਦੇਸ਼ਾਂ ਦੇ ਬਾਵਜੂਦ ਇਸ ਆਗੂ ਨੇ ਭਵਿੱਖ ਦੀ ਯੋਜਨਾ ਬਾਰੇ ਆਪਣੇ ਸਮਰਥਕਾਂ ਨਾਲ ਵਿਚਾਰ-ਚਰਚਾ ਜਾਰੀ ਰੱਖੀ।

ਸਾਬਕਾ ਮੁੱਖ ਮੰਤਰੀ ਬੀ.ਐਸ. ਯੇਡੀਯੁਰੱਪਾ ਨੂੰ ਸ਼ਾਂਤ ਕਰਨ ਦਾ ਯਤਨ ਕਰਦਿਆਂ ਭਾਜਪਾ ਦੀ ਕਰਨਾਟਕ ਇਕਾਈ ਨੇ ਅੱਜ ਕਿਹਾ ਹੈ ਕਿ ਸੰਕਟ ਦੀ ਇਸ ਘੜੀ ਪਾਰਟੀ ਇਸ ਆਗੂ ਦੇ ਨਾਲ ਖੜ੍ਹੀ ਹੈ।

ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਕੇ.ਐਸ. ਇਸ਼ਵਰੱਪਾ ਜੋ ਪਾਰਟੀ ’ਚ ਪੈਦਾ ਹੋਏ ਸਿਆਸੀ ਘਟਨਾਕ੍ਰਮ ਕਾਰਨ ਆਪਣਾ ਨੇਪਾਲ ਦੌਰਾ ਵਿਚੇ ਛੱਡ ਕੇ ਅੱਜ ਸਵੇਰੇ ਸੁਵੱਖਤੇ ਇਥੇ ਪੁੱਜੇ ਹਨ, ਨੇ ਕਿਹਾ ਕਿ ਉਹ ਹਮੇਸ਼ਾ ਯੇਡੀਯੁਰੱਪਾ ਦੇ ਨਾਲ ਖੜ੍ਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੰਗੇ-ਮਾੜੇ ਸਾਰੇ ਸਮਿਆਂ ਵਿਚ ਪਾਰਟੀ ਇਸ ਆਗੂ ਦੇ ਨਾਲ ਖੜੇਗੀ। ਉਨ੍ਹਾਂ ਦੀ ਹਰ ਸੰਭਵ ਢੰਗ-ਤਰੀਕੇ ਨਾਲ ਮਦਦ ਕੀਤੀ ਜਾਏਗੀ।

ਯੇਡੀਯੁਰੱਪਾ ਤੇ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਦੋਸ਼ ਲਾਏ ਸਨ ਕਿ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸਾਬਕਾ ਮੁੱਖ ਮੰਤਰੀ ਦੇ ਹੱਕ ’ਚ ਮੁੱਖ ਮੰਤਰੀ ਸਦਾਨੰਦ ਦੇਵਗੌੜਾ ਸਮੇਤ ਸੀਨੀਅਰ ਆਗੂਆਂ ਵਿਚੋਂ ਕਿਸੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ।

ਪੇਂਡੂ ਖੇਤਰਾਂ ’ਚ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ: ਰੱਖੜਾ
ਪਟਿਆਲਾ, 14 ਮਈ -ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਰਾਜ ਦੇ ਪੇਂਡੂ ਖੇਤਰਾਂ ਅੰਦਰ ਜਲਦ ਹੀ ਦੋ ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਇਹ  ਸੜਕਾਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਉਸਾਰੀਆਂ ਜਾਣਗੀਆਂ। ਇਸ ਸਬੰਧੀ ਕੇਂਦਰ ਨੇ ਆਪਣੀ ਸਿਧਾਂਤਕ ਸਹਿਮਤੀ ਜਤਾਈ ਹੈ। ਸ੍ਰੀ ਰੱਖੜਾ ਨੇ ਇਹ ਪ੍ਰਗਟਾਵਾ ਹਲਕਾ ਸਮਾਣਾ ਦੇ ਪਿੰਡ ਭਾਨਰੇ ਦੇ ਧੰਨਵਾਦੀ ਦੌਰੇ ਦੌਰਾਨ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਿੰਡਾਂ ਨੂੰ ਜੋੜਦੀਆਂ ਸੜਕਾਂ, ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਸਮੇਤ ਸੇਮ ਵਾਲੇ ਇਲਾਕਿਆਂ ਨੂੰ ਰਾਹਤ ਅਤੇ ਹੋਰਨਾਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ’ਤੇ ਲਗਾਤਾਰ ਦਬਾਅ ਬਣਾਇਆ ਹੋਇਆ ਸੀ, ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਸਬੰਧੀ ਹਾਂ ਪੱਖੀ ਹੁੰਗਾਰਾ ਭਰਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਦੌਰਾਨ ਪੰਜਾਬ ਦੇ ਦੌਰੇ ’ਤੇ ਆਏ ਪੇਂਡੂ ਵਿਕਾਸ, ਸੈਨੀਟੇਸ਼ਨ ਤੇ ਪੀਣ ਦੇ ਪਾਣੀ ਬਾਰੇ ਮੰਤਰਾਲੇ ਦੇ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਸੂਬੇ ਦੇ ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਅਤੇ ਗੁਰਦਾਸਪੁਰ ਸਰਹੱਦੀ ਜ਼ਿਲ੍ਹਿਆਂ ’ਚ ਰਹਿ ਰਹੇ ਲੋਕਾਂ ਨੂੰ ਦਰਪੇਸ਼ ਔਕੜਾਂ ਦੇ ਹੱਲ ਲਈ ਇੱਕ ਵੱਖਰੀ ਸਕੀਮ ਅਧੀਨ ਇਨ੍ਹਾਂ ਜ਼ਿਲਿਆਂ ’ਚ ਪੈਂਦੀਆਂ 700 ਕਿਲੋਮੀਟਰ ਪੇਂਡੂ ਸੜਕਾਂ ਨੂੰ ਅੱਪਗ੍ਰੇਡ ਕਰਨ ਲਈ ਫੰਡ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਸੀ ਕਿ ਸੂਬੇ ਦੀਆਂ ਸੰਪਰਕ ਸੜਕਾਂ ਦੇ ਨੈਟਵਰਕ ਖਾਸ ਤੌਰ ’ਤੇ ਸਰਹੱਦੀ, ਬੇਟ, ਕੰਢੀ ਅਤੇ ਸੇਮ ਪ੍ਰਭਾਵਿਤ ਇਲਾਕੇ ਲਈ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ (ਪੀ.ਐਮ.ਜੀ.ਐਸ.ਵਾਈ.) ਤਹਿਤ 2000 ਕਿਲੋਮੀਟਰ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇ, ਜਿਸ ਬਾਰੇ ਕੇਂਦਰੀ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ ਤੇ ਇਸ ਯੋਜਨਾ ’ਤੇ ਕੰਮ ਜਲਦ ਹੀ ਚਾਲੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਰਾਜ ਦੇ ਸਾਰੇ 22 ਜ਼ਿਲ੍ਹਿਆਂ ’ਚ 1950 ਕਿਲੋਮੀਟਰ ਦੀਆਂ ਪੇਂਡੂ ਸੜਕਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਅੱਪਗ੍ਰੇਡ ਕਰਨ ਦੀ ਪਹਿਲੀ ਸਕੀਮ ਤੋਂ ਵੱਖਰੀਆਂ ਹੋਣਗੀਆਂ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਤਕਰੀਬਨ 10,400 ਪੇਂਡੂ ਛੱਪੜਾਂ ਦੇ ਪਾਣੀ ਨੂੰ ਸੋਧਣ ਅਤੇ ਇਨ੍ਹਾਂ ’ਚੋਂ ਗਾਰ ਖਤਮ ਕਰਨ ਲਈ 750 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਦੇਣ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਬਾਰੇ ਸਕੀਮ ਅਧੀਨ ਬਾਕੀ ਰਹਿੰਦੇ 3481 ਪਿੰਡਾਂ ਨੂੰ ਸ਼ਾਮਲ ਕਰਨ ਲਈ ਪ੍ਰਤੀ ਸਾਲ ਦਿੱਤੇ ਜਾਂਦੇ 89 ਕਰੋੜ ਦੇ ਫੰਡ ਨੂੰ ਵਧਾ ਕੇ 150 ਕਰੋੜ ਰੁਪਏ ਕਰਨ ਲਈ ਵੀ ਆਖਿਆ ਗਿਆ ਸੀ। ਉਨ੍ਹਾਂ  ਦੱਸਿਆ ਇਸ ਦੇ ਨਾਲ ਉਨ੍ਹਾਂ ਨੇ ਰਾਜ ’ਚ ਘੱਟ ਕੀਮਤ ’ਤੇ ਉਸਾਰੇ ਜਾਂਦੇ ਪੇਂਡੂ ਪਖਾਨਿਆਂ ਲਈ ਪ੍ਰਤੀ ਯੂਨਿਟ ਹੱਦ 3500 ਰੁਪਏ ਤੋਂ ਵਧਾ ਕੇ 18,500 ਰੁਪਏ ਕਰਨ ਲਈ ਕੇਂਦਰੀ ਮੰਤਰੀ ’ਤੇ ਦਬਾਅ ਬਣਾਇਆ ਸੀ ਜਿਸ ’ਤੇ ਉਨ੍ਹਾਂ ਨੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ ਤੇ ਆਉਂਦੇ ਤਿੰਨ ਸਾਲਾਂ ਅੰਦਰ ਰਾਜ ਦੇ ਸਾਰੇ ਪਿੰਡਾਂ ’ਚ ਇਹ ਸਹੂਲਤ ਦੇ ਦਿੱਤੀ ਜਾਵੇਗੀ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਮੱਕੜ
ਫਤਿਹਗੜ੍ਹ ਸਾਹਿਬ- ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਤੋੜ-ਮਰੌੜ ਕੇ ਪੇਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਕੁਰਬਾਨੀ ‘ਤੇ ਸਿੱਖ ਕੌਮ ਨੂੰ ਵੱਡੀ ਦੇਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਿੱਖ ਕੌਮ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਤਹਿਤ ਅੱਜ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ”ਸਿੱਖ ਰਾਜ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ” ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਦ੍ਰਿੜ ਨਿਸ਼ਚੇ ਵਾਲਾ ਯੋਧਾ ਸੀ, ਉਸਦੇ ਚਾਰ ਸਾਲ ਦੇ ਬੇਟੇ ਦਾ ਮੁਗਲਾਂ ਵਲੋਂ ਕਲੇਜਾ ਕੱਢ ਕੇ ਬੰਦਾ ਬਹਾਦਰ ਦੇ ਮੂੰਹ ਵਿਚ ਪਾਉਣ ਤੇ ਸਰੀਰ ਦੇ ਟੋਟੇ-ਟੋਟੇ ਕਰਵਾਉਣ ‘ਤੇ ਵੀ ਆਪਣੇ ਸਿਦਕ ਤੋਂ ਨਹੀਂ ਡੋਲਿਆ। ਉਨ੍ਹਾਂ ਸੀ. ਬੀ. ਐੱਸ. ਈ. ਦੀ +2 ਦੀ ਇਕ ਕਿਤਾਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਜੋ ਅਪਸ਼ਬਦ ਅੰਕਿਤ ਕੀਤੇ ਗਏ ਹਨ, ਲਈ ਕਿਤਾਬ ਮੰਗਵਾਈ ਗਈ ਹੈ ਤੇ ਇਸ ਲੇਖ ਨੂੰ ਹਟਾਉਣ ਲਈ ਅਗਲੀ ਕਾਰਵਾਈ ਕਰਵਾਈ ਜਾਵੇਗੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਵਿਚ ਚੱਪੜਚਿੜੀ ਦੇ ਮੈਦਾਨ ਵਿਚ ਨਵਾਬ ਵਜੀਦ ਸਿੰਘ ਨੂੰ ਕਲਮ ਕਰਕੇ 14 ਮਈ ਨੂੰ ਸਰਹਿੰਦ ‘ਤੇ ਫਤਿਹ ਦਾ ਝੰਡਾ ਝੁਲਾਇਆ ਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਮੌਕੇ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਜਿਹਾ ਪਹਿਲਾ ਮਹਾਨ ਯੋਧਾ ਹੋਇਆ ਹੈ, ਜਿਸਨੇ ਖਾਲਸਾ ਪੰਥ ਦੀ ਨੀਂਹ ਰੱਖੀ ਤੇ 1708 ਵਿਚ ਬਾਬਾ ਬੰਦਾ ਸਿੰਘ ਬਹਾਦਰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਪਰਕ ਵਿਚ ਆ ਕੇ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਿਆ ਜਿਸ ਉਪਰੰਤ ਗੁਰੂ ਦਾ ਥਾਪੜਾ ਪ੍ਰਾਪਤ ਕਰਕੇ ਜ਼ੁਲਮ ਦਾ ਖਾਤਮਾ ਕੀਤਾ।

ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਨ੍ਹਾਂ ਸੈਮੀਨਾਰ ਦੇ ਸ਼ਾਮਲ ਵਿਦਵਾਨਾਂ ਵਲੋਂ ਪੇਸ਼ ਕੀਤੇ ਗਏ ਵਿਚਾਰਾਂ ਨਾਲ ਸਮਾਜ ਨੂੰ ਨਵੀਂ ਸੇਧ ਮਿਲੇਗੀ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਮਨਾਉਣ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਮਿਲੇਗੀ।   ਇਸ ਮੌਕੇ ਡਾ. ਜੇ. ਐੱਸ. ਗਰੇਵਾਲ ਵਲੋਂ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਗੁਰਨੇਕ ਸਿੰਘ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਸੁਖਦਿਆਲ, ਡਾ. ਕੁਲਵਿੰਦਰ ਸਿੰਘ ਬਾਜਵਾ ਨੇ ਆਪਣੇ ਵਿਚਾਰ ਸ੍ਰੋਤਿਆਂ ਦੇ ਸਨਮੁੱਖ ਕੀਤੇ। ਇਸ ਮੌਕੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਸਕੱਤਰ ਸ਼੍ਰੋਮਣੀ ਕਮੇਟੀ ਦਿਲਮੇਘ ਸਿੰਘ, ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸੈਕਟਰੀ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਸੈਂਪਲਾ, ਬੀਬੀ ਸੁਰਿੰਦਰ ਕੌਰ ਮੈਂਬਰ, ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਡਾ. ਹਰਚੰਦ ਸਿੰਘ ਸਰਹਿੰਦੀ ਤੇ ਕੁਲਵਿੰਦਰ ਸਿੰਘ ਡੇਰਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਮੰਤਰੀ ਮੰਡਲ ਵਿੱਚ ਵਾਧਾ ਅਜੇ ਨਹੀਂ: ਬਾਦਲ
ਚੰਡੀਗੜ੍ਹ, 13 ਮਈ - ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਉਂਦੇ ਦਿਨਾਂ ਦੌਰਾਨ ਪੰਜਾਬ ਮੰਤਰੀ ਮੰਡਲ ਵਿੱਚ ਵਿਸਥਾਰ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ। ਅੱਜ ਇੱਥੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਵਾਚਣ ਤੋਂ ਬਾਅਦ ਹੀ ਮੰਤਰੀ ਮੰਡਲ ਵਿੱਚ ਵਿਸਥਾਰ ਬਾਰੇ ਵਿਚਾਰ ਕੀਤੀ ਜਾਵੇਗੀ। ਸਾਬਕਾ ਮੰਤਰੀ ਤੋਤਾ ਸਿੰਘ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਵਿਰੁਧ ਉਚ ਅਦਾਲਤ ਤੱਕ ਪਹੁੰਚ ਕੀਤੀ ਹੈ ਤੇ ਸਰਕਾਰ ਉਚ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਹੈ ਕਿ ਮੰਤਰੀ ਮੰਡਲ ਵਿੱਚ ਫਿਲਹਾਲ ਨਵੇਂ ਚਿਹਰੇ ਸ਼ਾਮਲ ਨਹੀਂ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਮੰਤਰੀਆਂ ਤੋਤਾ ਸਿੰਘ ਅਤੇ ਬੀਬੀ ਜਗੀਰ ਕੌਰ ਦੇ ਅਸਤੀਫਿਆਂ ਤੋਂ ਬਾਅਦ ਮੰਤਰੀ ਮੰਡਲ ਵਿੱਚ ਦੋ ਅਹੁਦੇ ਖਾਲੀ ਪਏ ਹਨ। ਇਨ੍ਹਾਂ ਦੋਹਾਂ ਸਾਬਕਾ ਮੰਤਰੀਆਂ ਦੇ ਵਿਭਾਗਾਂ ਦਾ ਕੰਮਕਾਰ ਮੁੱਖ ਮੰਤਰੀ ਬਾਦਲ ਹੀ ਦੇਖ ਰਹੇ ਹਨ।

ਮੁੱਖ ਮੰਤਰੀ ਵੱਲੋਂ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਰਕੇ ਇਹ ਵੀ ਇਸ਼ਾਰਾ ਕਰ ਦਿੱਤਾ ਗਿਆ ਕਿ ਜੇਕਰ ਤੋਤਾ ਸਿੰਘ ਨੂੰ ਹਾਈ ਕੋਰਟ ’ਚੋਂ ਰਾਹਤ ਮਿਲ ਜਾਂਦੀ ਹੈ ਤਾਂ ਉਹ ਫਿਰ ਤੋਂ ਮੰਤਰੀ ਬਣ ਸਕਦੇ ਹਨ। ਪੰਜਾਬ ਦੇ ਵਿਧਾਇਕਾਂ ਦੀ ਗਿਣਤੀ ਦੇ ਮੁਤਾਬਕ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਲਏ ਜਾ ਸਕਦੇ ਹਨ। ਗੱਠਜੋੜ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 14 ਅਤੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਦੀ ਗਿਣਤੀ 4 ਸੀ।

ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵਿੱਚ ਇਸ ਸਮੇਂ ਮੰਤਰੀਆਂ ਦੇ ਦੋ ਅਹੁਦੇ ਖਾਲੀ ਪਏ ਹਨ। ਮਾਰਚ ਮਹੀਨੇ ਦੇ ਅੰਤ ਵਿੱਚ ਸਰਕਾਰ ਦੇ ਗਠਨ ਤੋਂ ਦੋ ਹਫਤਿਆਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਾਗੀਰ ਕੌਰ ਨੂੰ ਆਪਣੀ ਧੀ ਹਰਪ੍ਰੀਤ ਕੌਰ ਨੂੰ ਅਗਵਾ ਕਰਨ ਅਤੇ ਜਬਰੀ ਗਰਭਪਾਤ ਕਰਾਉਣ ਦੇ ਦੋਸ਼ਾਂ ਤਹਿਤ ਸਜ਼ਾ ਹੋ ਗਈ ਸੀ। ਬੀਬੀ ਅਜੇ ਤੱਕ ਜੇਲ੍ਹ ਵਿੱਚ ਹੀ ਹੈ। ਤੋਤਾ ਸਿੰਘ ਨੂੰ ਕੁੱਝ ਦਿਨ ਪਹਿਲਾਂ ਹੀ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਵਾਹਨਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਵਿਰੁੱਧ ਸਾਬਕਾ ਮੰਤਰੀ ਦੀ ਅਪੀਲ ਹਾਈ ਕੋਰਟ ਨੇ ਸਵੀਕਾਰ ਕਰ ਲਈ ਹੈ।

ਮਮਤਾ ਨੇ ਸਚਿਨ ਨੂੰ ‘ਸੁਨਹਿਰੀ ਮੁੰਡਾ’ ਐਲਾਨਿਆ
ਕੋਲਕਾਤਾ, 13 ਮਈ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉਸ ਸਮੇਂ ਸਚਿਨ ਤੇਂਦੁਲਕਰ ਨੂੰ ‘ਗੋਲਡਨ ਬੁਆਏ’ ਕਰਾਰ ਦਿੱਤਾ ਜਦੋਂ ਸੂਬਾ ਸਰਕਾਰ ਅਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਕੌਮਾਂਤਰੀ ਕ੍ਰਿਕਟ ’ਚ ਸੈਂਕੜਿਆਂ ਦਾ ਸੈਂਕੜਾ ਪੂਰਾ ਕਰਨ ਵਾਲੇ ਇਸ ਖਿਡਾਰੀ ਦਾ ਸਨਮਾਨ ਕੀਤਾ। ਇਹ ਸਨਮਾਨ ਅੱਜ ਈਡਨ ਗਾਰਡ ’ਚ ਕੋਲਕਾਤਾ ਨਾਈਟਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਏ ਮੁਕਾਬਲੇ ਤੋਂ ਪਹਿਲਾਂ ਕੀਤਾ ਗਿਆ। ਸਰਕਾਰ ਵਲੋਂ ਤੇਂਦੁਲਕਰ ਨੂੰ ਵਧਾਈ ਦਿੰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਸਚਿਨ ਗੋਲਡਨ ਬੁਆਏ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਸੋਨੇ ਦਾ ਬੱਲਾ ਤੇ ਗੇਂਦ ਤੋਹਫੇ ਵਿੱਚ ਦਿੱਤੀ ਹੈ। ਸਾਨੂੰ ਤੁਹਾਡੀਆਂ ਪ੍ਰਾਪਤੀਆਂ ’ਤੇ ਮਾਣ ਹੈ, ਅਸੀਂ ਤੁਹਾਨੂੰ ਸਲਾਮ ਕਰਦੇ ਹਾਂ। ਇਸ ਮੌਕੇ ਤੇਂਦੁਲਕਰ ਨੇ ਬੰਗਾਲ ਵਾਸੀਆਂ ਦਾ ਧੰਨਵਾਦ ‘ਭਾਲੋ ਆਛੀ’ ਕਹਿ ਕੇ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਲਾਂ ਤੋਂ ਮਿਲ ਰਹੇ ਲੋਕਾਂ ਦੇ ਸਹਿਯੋਗ ਲਈ ਧੰਨਵਾਦੀ ਹਨ