Tuesday, 7 February 2012, 10:14 PM Toronto Time

ਚੋਣਾਂ ਤੋਂ ਬਾਅਦ ਪੇਸ਼ ਹੋਵੇਗਾ ਬਜਟ

ਨਵੀਂ ਦਿੱਲੀ, ਸਟਾਰ ਨਿਊਜ਼-ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਬਜਟ ਇਸ ਵਾਰ ਪੰਜ ਸੂਬਿਆਂ ‘ਚ ਐਲਾਨੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਏਗਾ ਪਰ ਅਜੇ ਇਸਦੀ ਤਰੀਕ ਤੈਅ ਨਹੀਂ ਹੈ। ਮੁਖਰਜੀ ਨੇ ਸੋਮਵਾਰ ਨੂੰ ਦਿੱਲੀ ‘ਚ ਬਜਟ ਦੀ ਤਰੀਕ ਬਾਰੇ ਪੱਤਰਕਾਰਾਂ ਦੇ ਸਵਾਲ ‘ਚ ਕਿਹਾ ਕਿ ਅਸੀਂ ਅਜੇ [...]

ਈਰਾਨ ਨੇ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਪ੍ਰੀਖਣ

ਤਹਿਰਾਨ, ਸਟਾਰ ਨਿਊਜ਼-ਈਰਾਨ ਦੀ ਸਮੁੰਦਰੀ ਫੌਜ ਨੇ ਹਰਮੁਜ ਪਾਣੀ ਸੰਧੀ ‘ਚ ਚੱਲ ਰਹੇ ਆਪਣੇ ਜੰਗੀ ਅਭਿਆਸ ਦੇ ਅੰਤਿਮ ਦਿਨ ਲੰਬੀ ਦੂਰੀ ਤਕ ਮਾਰ ਕਰਨ ‘ਚ ਸਮਰਥ ਇਕ ਕਰੂਜ਼ ਮਿਜ਼ਾਈਲ ਦਾ ਸੋਮਵਾਰ ਪ੍ਰੀਖਣ ਕੀਤਾ। ਈਰਾਨ ਦੀ ਸਰਕਾਰੀ ਖਬਰ ਏਜੰਸੀ ਨੇ ਦੱਸਿਆ ਕਿ ਸਮੁੰਦਰੀ ਫੌਜ ਨੇ ਕਾਦਿਰ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਮਿਜ਼ਾਈਲ ਕਿੰਨੀ ਦੂਰੀ ਤਕ ਮਾਰ [...]

ਦਲ ਬਦਲੂਆਂ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨਾਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ : ਮਨਪ੍ਰੀਤ

ਚੰਡੀਗੜ੍ਹ, ਸਟਾਰ ਨਿਊਜ਼-ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਵਿੱਚ ਕਾਂਗਰਸੀਆਂ ਵਲੋਂ ਜਗਬੀਰ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਕਾਂਗਰਸ ‘ਚ ਸ਼ਾਮਲ ਕੀਤੇ ਜਾਣ ਦੇ ਵਿਰੋਧ ‘ਚ ਹੋ ਰਹੇ ਪ੍ਰਦਰਸ਼ਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਅੱਜ ਸ਼ਾਮ ਇਥੇ ਇਕ ਅਖਬਾਰ ਨਾਲ ਗੱਲਬਾਤ [...]

ਗੁਇਰਜਸ ਵੱਲੋਂ ਸਟੀਫਨ ਹਾਰਪਰ ਤੇ ਹੋਰਨਾਂ ਖਿਲਾਫ ਹਰਜਾਨੇ ਦਾ ਕੇਸ

ਸਟਾਰ ਨਿਊਜ਼-ਗਲਤ ਆਚਰਣ ਤੇ ਰਵੱਈਏ ਵਰਗੇ ਦੋਸ਼ ਲਾਏ ਜਾਣ ਤੋਂ ਬਾਅਦ 2010 ਵਿੱਚ ਟੋਰੀ ਪਾਰਟੀ ਵਿੱਚੋਂ ਕੱਢੀ ਗਈ ਸਾਬਕਾ ਫੈਡਰਲ ਕੈਬਨਿਟ ਮੰਤਰੀ ਹੈਲੇਨਾ ਗੁਇਰਜਸ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਕੰਜ਼ਰਵੇਟਿਵ ਪਾਰਟੀ ਤੇ ਕਈ ਹੋਰਨਾਂ ਲੋਕਾਂ ਉੱਤੇ 1.3 ਮਿਲੀਅਨ ਦੇ ਹਰਜਾਨੇ ਦਾ ਕੇਸ ਕੀਤਾ ਹੈ। ਵੀਰਵਾਰ ਨੂੰ ਓਟਵਾ ਦੀ ਅਦਾਲਤ ਵਿੱਚ ਦਾਇਰ ਕਰਵਾਏ ਗਏ ਇਸ ਮਾਮਲੇ [...]

ਅੰਨਾ ਹਜ਼ਾਰੇ ਵਲੋਂ 27 ਤੋਂ ਭੁੱਖ ਹੜਤਾਲ ‘ਤੇ ਜਾਣ ਦਾ ਐਲਾਨ

ਨਵੀਂ ਦਿੱਲੀ, ਸਟਾਰ ਨਿਊਜ਼-ਯੂ ਪੀ ਏ ਸਰਕਾਰ ‘ਤੇ ਲੋਕਾਂ ਦੀ ਆਵਾਜ਼ ਅਣਸੁਣੀ ਕਰਨ ਦਾ ਦੋਸ਼ ਲਾਉਂਦਿਆਂ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ 27 ਦਸੰਬਰ ਤੋਂ ਤਿੰਨ ਦਿਨ ਭੁੱਖ ਹੜਤਾਲ ਕਰਨਗੇ ਅਤੇ ਉਸ ਤੋਂ ਬਾਅਦ ਜੇਲ੍ਹ ਭਰੋ ਅੰਦੋਲਨ ਵਿਢਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਮਜ਼ੋਰ ਸਿਟੀਜ਼ਨਜ਼ ਚਾਰਟਰ ਬਿੱਲ ਤੋਂ ਪਤਾ ਚੱਲਦਾ ਹੈ ਕਿ ਲੋਕਪਾਲ ਬਿੱਲ [...]

ਦੁਬਈ ਤੋਂ ਪਾਕਿਸਤਾਨ ਪਰਤ ਆਏ ਜ਼ਰਦਾਰੀ

ਕਰਾਚੀ, ਸਟਾਰ ਨਿਊਜ਼-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੁਬਈ ਤੋਂ ਇਲਾਜ ਕਰਾਉਣ ਪਿੱਛੋਂ ਅੱਜ ਪਾਕਿਸਤਾਨ ਪਰਤ ਆਏ ਹਨ ਅਤੇ ਆਪਣਾ ਕੰਮਕਾਜ ਸੰਭਾਲ ਲਿਆ। 15 ਦਿਨ ਪਹਿਲਾਂ ਜ਼ਰਦਾਰੀ ਦੇ ਦੇਸ਼ ਛੱਡ ਕੇ ਜਾਣ ਪਿੱਛੋਂ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਮੀਮੋਗੇਟ ਕਾਰਨ ਸ਼ਕਤੀਸ਼ਾਲੀ ਫੌਜ ਦੇ ਦਬਾਅ ਕਾਰਨ ਉਹ ਅਸਤੀਫਾ ਦੇ ਸਕਦੇ ਹਨ। ਆਪਣੀ ਬੇਟੀ ਅਤੇ [...]

ਜਨਵਰੀ ‘ਚ ਪਾਕਿਸਤਾਨ ਪਰਤਣਗੇ ਮੁਸ਼ੱਰਫ

ਲਾਹੌਰ, ਸਟਾਰ ਨਿਊਜ਼-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਜਨਵਰੀ ‘ਚ ਦੇਸ਼ ਪਰਤਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਆਪਣੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ (ਏ ਪੀ ਐਮ ਐਲ) ਦੇ ਵਰਕਰਾਂ ਨੂੰ ਇਸ ਯੋਜਨਾ ਤੋਂ ਜਾਣੂ ਕਰਾਇਆ। ਪਹਿਲਾਂ ਉਨ੍ਹਾਂ ਨੇ ਮਾਰਚ ‘ਚ ਵਾਪਸ ਪਰਤਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਆਪਣੇ ਵਾਪਸ [...]

ਲੋਕਪਾਲ ਬਿੱਲ ਮੌਜੂਦਾ ਸੈਸ਼ਨ ‘ਚ ਹੀ ਹੋਵੇਗਾ ਪੇਸ਼ : ਚਿਦਾਂਬਰਮ

December 18, 2011 by  
Filed under ਵਿਸ਼ੇਸ਼ ਰਿਪੋਰਟ

ਚੇਨਈ, ਸਟਾਰ ਨਿਊਜ਼-  ਕੇਂਦਰ ਸਰਕਾਰ ‘ਤੇ ਮਜ਼ਬੂਤ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਲਿਆਉਣ ਲਈ ਪੈ ਰਹੇ ਦਬਾਅ ਦਰਮਿਆਨ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਸੰਸਦ ਦੇ ਮੌਜੂਦਾ ਸਮਾਗਮ ‘ਚ ਹੀ ਲੋਕਪਾਲ ਬਿੱਲ ਪੇਸ਼ ਕੀਤਾ ਜਾਏਗਾ। ਚਿਦਾਂਬਰਮ ਨੇ ਕਾਂਗਰਸ ਪ੍ਰਧਾਨ  ਸੋਨੀਆ ਗਾਂਧੀ ਦੇ 66ਵੇਂ ਜਨਮ ਦਿਨ ਦੇ ਮੌਕੇ ‘ਤੇ ਆਯੋਜਿਤ ਇਕ ਸਮਾਰੋਹ ‘ਚ ਕਿਹਾ ਕਿ ਲੋਕਪਾਲ [...]

ਪੰਜਾਬ ਕੇਂਦਰ ਸਰਕਾਰ ਤੋਂ ਹੱਕ ਲੈ ਰਿਹੈ, ਭੀਖ ਨਹੀਂ : ਸੁਖਬੀਰ ਬਾਦਲ

December 18, 2011 by  
Filed under ਵਿਸ਼ੇਸ਼ ਰਿਪੋਰਟ

ਲੁਧਿਆਣਾ, ਸਟਾਰ ਨਿਊਜ਼- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਨੇ ਅੱਜ ਲੁਧਿਆਣਾ ‘ਚ ਅੱਧੀ ਦਰਜਨ ਦੇ ਕਰੀਬ ਵਿਕਾਸ ਕਾਰਜਾਂ ਦੀ ਘੁੰਡ ਚੁਕਾਈ ਤੇ ਸਿਟੀ ਬੱਸ ਨੂੰ ਹਰੀ ਝੰਡੀ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਵਿਕਾਸ ਦੇ ਮੁੱਦੇ ‘ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਚੋਣ ਲੜੇਗਾ। ਉਨ੍ਹਾਂ [...]

ਲੋਕਪਾਲ ਬਿੱਲ ਪਾਸ ਕਰੋ ਜਾਂ ਸੱਤਾ ਛੱਡੋ : ਹਜ਼ਾਰੇ

December 18, 2011 by  
Filed under ਵਿਸ਼ੇਸ਼ ਰਿਪੋਰਟ

ਮੌਜੂਦਾ ਸੈਸ਼ਨ ‘ਚ ਲੋਕਪਾਲ ਬਿੱਲ ਪਾਸ ਨਾ ਹੋਇਆ ਤਾਂ 30 ਤੋਂ ਦੇਸ਼ ਪੱਧਰੀ ਜੇਲ ਭਰੋ ਅੰਦੋਲਨ ਬੰਗਲੌਰ,ਸਟਾਰ ਨਿਊਜ਼ – ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇਕ ਚਿੱਠੀ ਲਿਖ ਕੇ ਆਪਣੀ ਉਸ ਚਿਤਾਵਨੀ ਨੂੰ ਦੁਹਰਾਇਆ ਹੈ ਕਿ ਜੇ ਸੰਸਦ ਦੇ ਮੌਜੂਦਾ ਸਮਾਗਮ ਵਿਚ ਅਸਰਦਾਰ ਲੋਕਪਾਲ ਬਿੱਲ ਪਾਸ ਨਾ ਹੋਇਆ ਤਾਂ ਉਹ [...]

« Previous PageNext Page »