Punjab Star

ਮਨਮੋਹਨ ਨੂੰ ਕਾਲੀਆਂ ਝੰਡੀਆਂ ਵਿਖਾਉਣ ਪਿੱਛੇ ਅਕਾਲੀਆਂ ਦਾ ਹੱਥ : ਕੈਪਟਨ
ਜਲੰਧਰ/ਅੰਮ੍ਰਿਤਸਰ, ਸਟਾਰ ਨਿਊਜ਼-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਐਤਵਾਰ ਸਵੇਰੇ ਕਾਲੀਆਂ ਝੰਡੀਆਂ ਵਿਖਾਉਣ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਨਾ ਸਿਰਫ ਮੰਦਭਾਗਾ ਹੈ ਸਗੋਂ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੇ ਵੀ ਬਰਾਬਰ ਹੈ। ਕੈਪਟਨ ਨੇ ਦੋਸ਼ ਲਾਇਆ ਕਿ ਅਕਾਲੀਆਂ ਦੇ ਇਸ਼ਾਰੇ ‘ਤੇ ਸ੍ਰੀ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਸਥਾਨ ਦੀ ਵਰਤੋਂ ਪ੍ਰਦਰਸ਼ਨ ਕਰਨ ਲਈ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਹਾਰ ਯਕੀਨੀ ਹੈ। ਘਟਨਾ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਇਸ ਘਟਨਾ ਤੋਂ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਦਰਸ਼ਨ ਕਰਨ ਵਾਲੇ ਅਸਲ ਵਿਚ ਅਕਾਲੀ-ਭਾਜਪਾ ਵਰਕਰ ਸਨ। ਉਨ੍ਹਾਂ ਕਿਹਾ ਕਿ ਇਕ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ।

ਟੀਮ ਅੰਨਾ ਨੇ ਪਹਿਲਾਂ ਹੀ ਇਸ ਪ੍ਰਦਰਸ਼ਨ ਪਿੱਛੇ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਕੰਮ ਅਕਾਲੀਆਂ ਨੇ ਕਰਵਾਇਆ ਹੈ। ਅਕਾਲੀਆਂ ਨੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਦੇ ਨਾਂ ਦੀ ਦੁਰਵਰਤੋਂ ਕੀਤੀ ਹੈ। ਆਮ ਪੰਜਾਬੀ ਇਸ ਘਟਨਾ ਤੋਂ ਦੁਖੀ ਹੋਇਆ ਹੈ ਕਿਉਂਕਿ ਇਸ ਨਾਲ ਸਮੁੱਚੇ ਪੰਜਾਬ ਦਾ ਨਾਂ ਬਦਨਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 5 ਸਾਲ ਤਕ ਮਨਮੋਹਨ ਸਿੰਘ ਸਰਕਾਰ ਕੋਲੋਂ ਵਿਕਾਸ ਕਾਰਜਾਂ ਲਈ ਫੰਡ ਲਏ ਪਰ ਹੁਣ ਉਨ੍ਹਾਂ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ।

ਕੈਨੇਡਾ, ਅਮਰੀਕਾ ਰੱਖਿਆ ਸਹਿਯੋਗ ‘ਤੇ ਹੋਵੇਗੀ ਅਗਲੇ ਸਾਲ ਨਜ਼ਰ
ਐਡਮਿੰਟਨ, ਸਟਾਰ ਨਿਊਜ਼-ਕੈਨੇਡਾ ਅਤੇ ਅਮਰੀਕਾ ਸਿਰਫ ਗੁਆਂਢੀ ਮੁਲਕ ਹੀ ਨਹੀਂ ਬਲਕਿ ਵਪਾਰ ਸਮੇਤ ਹਰ ਖੇਤਰ ਵਿਚ ਭਾਈਵਾਲ ਵੀ ਹਨ। ਇੱਥੋਂ ਤੱਕ ਕਿ ਕੈਨੇਡਾ ਅਤੇ ਅਮਰੀਕਾ ਹਾਲ ਹੀ ਵਿਚ ਸਾਂਝੀਆਂ ਜੰਗੀ ਮੁਹਿੰਮਾਂ ਵਿਚ ਵੀ ਸ਼ਾਮਲ ਹੁੰਦੇ ਰਹੇ ਹਨ, ਪਰ 2012 ਵਿਚ ਕੀ ਕੈਨੇਡਾ ਇਸੇ ਤਰ੍ਹਾਂ ਅਮਰੀਕਾ ਦਾ ਸਹਿਯੋਗ ਦੇਵੇਗਾ, ਇਸ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਗਏ ਹਨ। ਕੈਨੇਡਾ ਅਤੇ ਅਮਰੀਕਾ ਵਿਚਕਾਰ ਬਾਰਡਰ ਸਕਿਊਰਟੀ ਸਮੇਤ ਤੇਲ ਸਪਲਾਈ ਦੇ ਕਈ ਸਮਝੌਤੇ ਹਾਲ ਹੀ ਵਿਚ ਹੋਏ ਹਨ, ਪਰ ਕੈਨੇਡਾ ਦੇ ਅੰਦਰ ਇਕ ਚਰਚਾ ਜ਼ਰੂਰ ਚਲਦੀ ਰਹੀ ਹੈ ਕਿ ਕੈਨੇਡਾ ਅਮਰੀਕਾ ਨਾਲ ਅੰਨ੍ਹੇਵਾਹ ਫੌਜੀ ਸਹਿਯੋਗ ਨਾ ਕਰੇ। 9/11 ਤੋਂ ਬਾਅਦ ਅਫ਼ਗਾਨ ਮੁਹਿੰਮ ਤੋਂ ਹਾਲਾਂਕਿ ਕੈਨੇਡਾ ਪਿੱਛੇ ਹਟ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੈਨੇਡਾ ਦਾ ਸਹਿਯੋਗ ਇਸ ਮੁਲਕ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਲਗਾਤਾਰ ਜਾਰੀ ਹੈ। ਕੈਨੇਡਾ ਨੇ ਪਹਿਲਾਂ ਵੀ ਅਮਰੀਕਾ ਦੇ ਮਾਮਲੇ ਵਿਚ ਰੱਖਿਆ ਨੀਤੀ ਤੇ ਮੁੜ ਵਿਚਾਰ ਕੀਤਾ ਹੈ। ਲਿਬਰਲ ਸਰਕਾਰ ਦੇ ਵਕਤ ਪ੍ਰਧਾਨ ਮੰਤਰੀ ਜੀਨ ਕ੍ਰਿਸਟ ਨੇ ਇਰਾਕ ਜੰਗ ਸਮੇਂ ਕੈਨੇਡਾ ਦੀ ਫੌਜ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅਫਗਾਨਿਸਤਾਨ ਵਿਚ ਫੌਜ ਭੇਜ ਦਿੱਤੀ। ਕੈਨੇਡਾ ਇਸ ਤੋਂ ਪਹਿਲਾਂ ਇੰਗਲੈਂਡ ਨਾਲ ਦੋ ਸੰਸਾਰ ਜੰਗ ਲੜ ਚੁੱਕਾ ਹੈ ਅਤੇ ਕੋਰੀਆ ਦੀ ਜੰਗ ਵੀ ਲੜੀ ਹੈ। ਇਸ ਵਕਤ ਕੈਨੇਡਾ ਨਾਟੋ ਦਾ ਮੈਂਬਰ ਹੈ ਅਤੇ ਨਾਟੋ ਦੀ ਅਗਵਾਈ ਵਿਚ ਜੰਗੀ ਮੁਹਿੰਮਾਂ ਵਿਚ ਸ਼ਾਮਲ ਹੁੰਦਾ ਹੈ।

ਬੱਬੀ ਬਾਦਲ ਦੇ ਬਾਗੀ ਤੇਵਰ ਹੋਏ ਨਰਮ
ਮੋਹਾਲੀ, ਸਟਾਰ ਨਿਊਜ਼-ਸ਼੍ਰੋਮਣੀ ਅਕਾਲੀ ਦਲ ਵਲੋਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਨਵੇਂ ਬਣੇ ਵਿਧਾਨ ਸਭਾ ਹਲਕਾ ਮੋਹਾਲੀ ਦੀ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਚੱਲ ਰਹੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਫੇਜ਼-11 ਵਿਖੇ ਹਲਕੇ ਦੇ ਹਜ਼ਾਰਾਂ ਹੀ ਲੋਕਾਂ ਦਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਬਾਗੀ ਸੁਰ ਥੋੜ੍ਹੀ ਨਰਮ ਪੈ ਗਈ। ਭਾਵੇਂ ਬੱਬੀ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰਨਾ ਸੀ ਪਰ ਉਨ੍ਹਾਂ ਅਜਿਹਾ ਕੁਝ ਨਹੀਂ ਕੀਤਾ ਤੇ ਆਪਣੇ ਭਵਿੱਖ ਦਾ ਫੈਸਲਾ ਕਰਨ ਲਈ ਮੋਹਤਬਰ ਵਿਅਕਤੀਆਂ ‘ਤੇ ਅਧਾਰਿਤ 11 ਮੈਂਬਰੀ ਕਮੇਟੀ ਬਣਾ ਦਿੱਤੀ ਅਤੇ ਕਿਹਾ ਕਿ ਇਹ ਕਮੇਟੀ ਜੋ ਵੀ ਫੈਸਲਾ ਕਰੇਗੀ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ 3 ਦਿਨਾਂ ‘ਚ ਲੈ ਲਵੇ।

ਉਨ੍ਹਾਂ ਕਿਹਾ ਕਿ ਮੋਹਾਲੀ ਹਲਕੇ ਵਿਚ 1 ਲੱਖ 70 ਹਜ਼ਾਰ ਵੋਟਰ ਹਨ ਤੇ ਕੀ ਹਾਈਕਮਾਂਡ ਨੂੰ ਇਨ੍ਹਾਂ ਵਿਚੋਂ ਇਕ ਵੀ ਅਕਾਲੀ ਅਜਿਹਾ ਨਹੀਂ ਲੱਭਾ, ਜੋ ਵਿਧਾਨ ਸਭਾ ਦੀ ਟਿਕਟ ਦੇ ਯੋਗ ਹੋਵੇ। ਉਨ੍ਹਾਂ ਕਿਹਾ ਕਿ 11 ਮੈਂਬਰੀ ਕਮੇਟੀ ਆਖਰੀ ਵਾਰ ਪਾਰਟੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇਗੀ ਅਤੇ ਹਲਕੇ ਦੇ ਲੋਕਾਂ ਦੀ ਭਾਵਨਾ ਉਨ੍ਹਾਂ ਤੱਕ ਪਹੁੰਚਾਏਗੀ। ਇਸ ਮੌਕੇ ਇਕਬਾਲ ਸਿੰਘ ਸਰਪੰਚ ਜੁਝਾਰ ਨਗਰ, ਸਰਪੰਚ ਰੇਸ਼ਮ ਸਿੰਘ ਕਲੌਲੀ, ਰਾਮਜੀਤ ਪ੍ਰਧਾਨ ਗੁਰੂ ਨਾਨਕ ਕਾਲੋਨੀ ਜਗਤਪੁਰਾ, ਰਸ਼ਪਾਲ ਸਿੰਘ ਬਾਕਰਪੁਰ, ਜਗਤਾਰ ਸਿੰਘ ਚਾਚੂਮਾਜਰਾ, ਹਰਜੀਤ ਸਿੰਘ ਸਰਪੰਚ ਮਟਰਾਂ, ਮੰਗਲ ਸਿੰਘ ਸਰਪੰਚ ਸਿਆਊ, ਜਸਵੀਰ ਸਿੰਘ ਸਰਪੰਚ ਸੇਖਨ ਮਾਜਰਾ, ਦਵਿੰਦਰ ਸਿੰਘ ਸਰਪੰਚ ਕੁਰੜਾ, ਬਹਾਦਰ ਸਿੰਘ ਸਰਪੰਚ ਗੀਗੇ ਮਾਜਰਾ, ਬਲਜਿੰਦਰ ਸਿੰਘ ਸਰਪੰਚ ਚਿੱਲਾ, ਦਰਸ਼ਨ ਸਿੰਘ ਸਰਪੰਚ ਪਾਪੜੀ, ਗੁਰਬਚਨ ਸਿੰਘ ਸਰਪੰਚ ਚੱਪੜਚਿੜੀ ਕਲਾਂ, ਜਸਵੀਰ ਸਿੰਘ ਸਰਪੰਚ ਸੰਤੇ ਮਾਜਰਾ, ਅਵਤਾਰ ਸਿੰਘ ਸਰਪੰਚ ਮਾਣਕਪੁਰ ਕਲਰ, ਗੁਰਮੀਤ ਕੌਰ ਸਰਪੰਚ ਕੰਡਾਲਾ, ਬਚਿੱਤਰ ਸਿੰਘ ਸਰਪੰਚ ਸੋਏ ਮਾਜਰਾ, ਬਖਸ਼ੀਸ਼ ਸਿੰਘ ਸਰਪੰਚ ਗੋਬਿੰਦਗੜ੍ਹ, ਰਣਧੀਰ ਸਿੰਘ ਸਾਬਕਾ ਸਰਪੰਚ ਕੰਡਾਲਾ, ਅਜੈਬ ਸਿੰਘ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸੋਮ ਪ੍ਰਕਾਸ਼ ਪੰਚ ਰੁੜਕੀ, ਹਰਜੀਤ ਸਿੰਘ ਪੰਚ ਜੁਝਾਰ ਨਗਰ, ਵਿਦਿਆ ਰਾਮ ਪ੍ਰਧਾਨ ਅੰਬ ਸਾਹਿਬ ਕਾਲੋਨੀ, ਕ੍ਰਿਸ਼ਨ ਪਾਲ ਪ੍ਰਧਾਨ ਬੰਤ ਲੇਬਰ ਕਾਲੋਨੀ ਜਗਤਪੁਰਾ, ਓਮ ਕੁਮਾਰ, ਕਮਲੇਸ਼ ਰਾਣੀ, ਬਿੱਟੂ ਤੇ ਜਗਬੀਰ ਸਿੰਘ ਸਾਰੇ ਗੁਰੂ ਨਾਨਕ ਕਾਲੋਨੀ, ਸਰਬਦੇਵ ਪ੍ਰਧਾਨ ਕੁਆਰਕਸਿਟੀ ਕਾਲੋਨੀ ਜਗਤਪੁਰਾ, ਜੁਲਾਨ ਰਾਏ ਪ੍ਰਧਾਨ ਬਡਮਾਜਰਾ ਕਾਲੋਨੀ, ਸਵਰਨ ਸਿੰਘ ਪ੍ਰਧਾਨ ਖੋਖਾ ਮਾਰਕੀਟ ਫੇਜ਼-1, ਵਿਲੀਅਮ ਜੈਕਬ ਪ੍ਰਧਾਨ ਦਸਮੇਸ਼ ਆਟੋ ਯੂਨੀਅਨ ਮੁਹਾਲੀ, ਦਿਲਬਾਗ ਸਿੰਘ ਸਕੱਤਰ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ, ਨਾਜਰ ਸਿੰਘ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਪੰਜਾਬ, ਸੁਰਜੀਤ ਸਿੰਘ ਬੈਦਵਾਣ ਮੈਂਬਰ ਬਿਜਲੀ ਬੋਰਡ ਐਡਵਾਈਜ਼ਰ ਕਮੇਟੀ, ਜਸਵੀਰ ਸਿੰਘ ਸ਼ਿਆਮ ਪੁਰ ਸਾਬਕਾ ਸਰਪੰਚ, ਸ਼ਿਵ ਰਾਮ ਸ਼ਿਆਮ ਪੁਰ, ਕੁਲਵਿੰਦਰ ਸਿੰਘ ਭਰਤਪੁਰ, ਮੇਜਰ ਸਿੰਘ ਪੰਚ ਚੰਡਿਆਲਾ ਸੂਦਾਂ, ਗੁਰਜੰਟ ਸਿੰਘ ਗੁਡਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ, ਤਜਿੰਦਰ ਸਿੰਘ ਸ਼ੇਰਗਿੱਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਜਗਤਾਰ ਸਿੰਘ ਘੜੂੰਆਂ, ਕੁਲਦੀਪ ਸਿੰਘ ਪ੍ਰਧਾਨ ਜੇ.ਸੀ.ਟੀ. ਇੰਪਲਾਈਜ਼ ਯੂਨੀਅਨ, ਕੁਲਦੀਪ ਸਿੰਘ ਬਿਜੋਲਾ ਪ੍ਰਧਾਨ ਉੱਤਰਾਖੰਡ ਸਭਾ ਮੁਹਾਲੀ, ਮਹਿੰਦਰ ਸਿੰਘ ਲਾਲਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਸੋਹਾਣਾ, ਮੀਹਾਂ ਸਿੰਘ ਸਿਆਊ, ਮੇਵਾ ਸਿੰਘ ਨੰਡਿਆਲੀ, ਸੁਖਪਾਲ ਸਿੰਘ ਮੀਤ ਪ੍ਰਧਾਨ ਸਰਕਲ ਫੇਜ਼ 11 ਸ਼੍ਰੋਮਣੀ ਅਕਾਲੀ ਦਲ, ਸੁਰਮੁੱਖ ਸਿੰਘ ਸਿਆਊ, ਰਣ ਸਿੰਘ ਸਿਆਊ, ਜਥੇਦਾਰ ਚੰਨਣ ਸਿੰਘ ਪ੍ਰਧਾਨ ਗੁ. ਸਾਹਿਬ ਸੈਕਟਰ-66, ਟੀ.ਆਰ. ਅਨੇਜਾ ਪ੍ਰਧਾਨ ਰੈਜੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-70, ਸੁਖਪ੍ਰੀਤ ਸਿੰਘ ਸੈਕਟਰ-68, ਸੁਖਵੰਤ ਸਿੰਘ ਜੌਹਲ ਸੈਕਟਰ-68, ਜਸਪਾਲ ਸਿੰਘ ਸਿੱਧੂ ਫੇਜ਼ 7, ਜਗਬੀਰ ਸਿੰਘ ਫੇਜ਼ 1, ਜੀ. ਡੀ. ਸ਼ਰਮਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਰਣਜੀਤ ਸਿਘ ਬਰਾੜ ਮਿਰਜ਼ੇ ਕੇ ਮੀਤ ਪ੍ਰਧਾਨ ਆਲ ਇੰਡੀਆ ਯੂਥ ਅਕਾਲੀ ਦਲ, ਜੋਧਵੀਰ ਸਿੰਘ ਸ਼ੇਰਗਿੱਲ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਮੁਹਾਲੀ, ਬਲਬੀਰ ਸਿੰਘ ਖਾਲਸਾ ਪ੍ਰਧਾਨ ਸਮਾਜ ਭਲਾਈ ਸੁਸਾਇਟੀ, ਗਗਨਦੀਪ ਸਿੰਘ ਫੇਜ਼ 10, ਬੀਬੀ ਕਾਂਤਾ ਦੇਵੀ ਪ੍ਰਧਾਨ ਕੀਰਤਨ ਮੰਡਲੀ ਉੱਤਰਾਖੰਡ ਸਭਾ, ਬੀਬੀ ਬਾਲਾ ਠਾਕੁਰ ਸਰਕਲ ਪ੍ਰਧਾਨ ਇਸਤਰੀ ਅਕਾਲੀ ਦਲ ਫੇਜ਼ 8, ਬੀਬੀ ਪਿੰਕੀ ਸੋਨੀ ਸਰਕਲ ਪ੍ਰਧਾਨ ਇਸਤਰੀ ਅਕਾਲੀ ਦਲ ਫੇਜ਼ 1, ਅਰੁਣ ਖੋਸਲਾ ਪ੍ਰੈੱਸ ਸਕੱਤਰ ਜੇ.ਸੀ.ਟੀ. ਇੰਪਲਾਈਜ਼ ਯੂਨੀਅਨ, ਦਵਿੰਦਰਪਾਲ ਸਿੰਘ ਚੇਅਰਮੈਨ ਪਾਲਿਕਾ ਮਾਰਕੀਟ ਫੇਜ਼ 11, ਅਮਨਦੀਪ ਸਿੰਘ ਪ੍ਰਧਾਨ ਮਾਰਕੀਟ ਕਮੇਟੀ ਜੁਝਾਰ ਨਗਰ, ਗੁਰਜੰਟ ਸਿੰਘ ਲਾਂਡਰਾਂ, ਭਰਪੂਰ ਸਿੰਘ ਪੰਚ ਚਾਚੂਮਾਜਰਾ, ਕੁਲਦੀਪ ਸਿੰਘ ਚੱਪੜਚਿੜੀ ਕਲਾਂ, ਸਤਨਾਮ ਸਿੰਘ ਖਾਲਸਾ, ਪ੍ਰਭਜੀਤ ਸਿੰਘ ਬਲਟਾਣਾ, ਨਗਿੰਦਰ ਸਿੰਘ ਵੀਲਾਬੱਜੂ, ਨਰਿੰਦਰ ਸਿੰਘ ਮੈਣੀ ਪ੍ਰਧਾਨ ਐਂਟੀ ਕੁਰੱਪਸ਼ਨ ਸੁਸਾਇਟੀ ਮੁਹਾਲੀ, ਰਮੇਸ਼ ਕੁਮਾਰ ਹਿਊਮਨ ਰਾਈਟਸ ਮੁਹਾਲੀ, ਬਾਬਾ ਕਸ਼ਮੀਰਾ ਸਿੰਘ ਮੀਤ ਪ੍ਰਧਾਨ ਗੁ. ਸਾਹਿਬ ਜੁਝਾਰ ਨਗਰ, ਦੇਵ ਰਾਮ ਪੰਚ ਬਾਕਰਪੁਰ, ਬਲਬੀਰ ਸਿੰਘ ਗੱਡਾਣਾ, ਬਲਬੀਰ ਸਿੰਘ ਝਾਮਪੁਰ, ਕਰਤਾਰ ਸਿੰਘ ਝਾਮਪੁਰ ਬਸਤੀ, ਬਲਵਿੰਦਰ ਸਿੰਘ ਜੁਝਾਰ ਨਗਰ, ਵਿਨੋਦ ਕੁਮਾਰ ਬੱਡਮਾਜਰਾ, ਸਵਿੰਦਰ ਛਿੰਦੀ, ਗੁਰਮੀਤ ਸਿੰਘ ਭਲਵਾਨ ਚਾਂਦੀਪੁਰ ਬਸਤੀ, ਦਰੋਗਾ ਰਾਮ ਚਾਂਦੀਪੁਰ ਬਸਤੀ, ਡੈਨੀਅਲ ਬੰਤ ਲੇਬਰ ਕਾਲੋਨੀ, ਕੁਲਵੰਤ ਸਿੰਘ ਗੀਗੇ ਮਾਜਰਾ, ਭਰਪੂਰ ਸਿੰਘ ਚਾਚੋਮਾਜਰਾ, ਮਲਕੀਤ ਸਿੰਘ ਮਨੌਲੀ, ਹਰੀਸ਼ ਮੱਛਲੀ ਕਲਾਂ, ਲਾਭ ਸਿੰਘ ਲੰਬੜਦਾਰ ਪੱਤੋਂ, ਟੀਟਾ ਸਿੰਘ ਮੌਲੀ ਵੈਦਵਾ, ਬਲਦੇਵ ਸਿੰਘ ਸਾਬਕਾ ਸਰਪੰਚ ਮੌਲੀ ਵੈਦਵਾ, ਜਸਰਾਜ ਸਿੰਘ ਸੋਨੂੰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸਰਕਲ ਫੇਜ਼ 11 ਮੋਹਾਲੀ, ਸੁਰਿੰਦਰ ਸਿੰਘ ਕਲੇਰ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਹਾਲੀ, ਛੱਜਾ ਸਿੰਘ ਕੁਰੜੀ, ਬਹਾਦੁਰ ਸਿੰਘ ਬੜੀ, ਗੋਲਡੀ ਸਨੇਟਾ, ਬਲਵਿੰਦਰ ਸਿੰਘ ਕੁੱਬੜਾਂ ਪ੍ਰਧਾਨ ਪੰਚਾਇਤ ਯੂਨੀਅਨ ਮੋਹਾਲੀ, ਨਛੱਤਰ ਸਿੰਘ ਬੈਦਵਾਨ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ, ਬਾਬਾ ਦਿਲਬਾਗ ਸਿੰਘ ਕਾਰ ਸੇਵਾ ਬਨੂੜ, ਬਲਜੀਤ ਸਿੰਘ ਖੋਖਰ, ਗੁਰਚਰਨ ਸਿੰਘ ਰਡਿਆਲਾ ਸੀਨੀਅਰ ਮੀਤ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਬਲਬੀਰ ਸਿੰਘ ਗੱਡਾਣਾਂ, ਸਰਪੰਚ ਰੇਸ਼ਮ ਸਿੰਘ ਕਲੌਲੀ, ਰਾਮਜੀਤ ਪ੍ਰਧਾਨ ਗੁਰੂ ਨਾਨਕ ਕਾਲੋਨੀ ਜਗਤਪੁਰਾ, ਬਲਬੀਰ ਸਿੰਘ ਝਾਮਪੁਰ, ਕਰਤਾਰ ਸਿੰਘ ਝਾਮਪੁਰ ਬਸਤੀ, ਬਲਵਿੰਦਰ ਸਿੰਘ ਜੁਝਾਰ ਨਗਰ, ਵਿਨੋਦ ਕੁਮਾਰ ਬੱਡਮਾਜਰਾ, ਸਵਿੰਦਰ ਛਿੰਦੀ, ਗੁਰਮੀਤ ਸਿੰਘ ਭਲਵਾਨ ਚਾਂਦੀਪੁਰ ਬਸਤੀ, ਦਰੋਗਾ ਰਾਮ ਚਾਂਦੀਪੁਰ ਬਸਤੀ, ਡੈਨੀਅਲ ਬੰਤ ਲੇਬਰ ਕਾਲੋਨੀ, ਕੁਲਵੰਤ ਸਿੰਘ ਗੀਗੇ ਮਾਜਰਾ, ਭਰਪੂਰ ਸਿੰਘ ਚਾਚੋਮਾਜਰਾ, ਮਲਕੀਤ ਸਿੰਘ ਮਨੌਲੀ, ਹਰੀਸ਼ ਮਛਲੀ ਕਲਾਂ, ਲਾਭ ਸਿੰਘ ਲੰਬੜਦਾਰ ਪੱਤੋਂ, ਟੀਟਾ ਸਿੰਘ ਮੌਲੀ ਬੈਦਵਾਣ, ਬਲਦੇਵ ਸਿੰਘ ਸਾਬਕਾ ਸਰਪੰਚ ਮੌਲੀ ਬੈਦਵਾਣ, ਜਸਰਾਜ ਸਿੰਘ ਸੋਨੂੰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸਰਕਲ ਫੇਜ਼ 11 ਮੋਹਾਲੀ, ਸੁਰਿੰਦਰ ਸਿੰਘ ਕਲੇਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਹਾਲੀ, ਛੱਜਾ ਸਿੰਘ ਕੁਰੜੀ, ਬਹਾਦੁਰ ਸਿੰਘ ਬੜੀ, ਗੋਲਡੀ ਸਨੇਟਾ, ਬਲਵਿੰਦਰ ਸਿੰਘ ਕੁੱਬੜਾਂ ਪ੍ਰਧਾਨ ਪੰਚਾਇਤ ਯੂਨੀਅਨ ਮੋਹਾਲੀ, ਨਛੱਤਰ ਸਿੰਘ ਬੈਦਵਾਨ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ, ਬਾਬਾ ਦਿਲਬਾਗ ਸਿੰਘ ਕਾਰ ਸੇਵਾ ਬਨੂੜ, ਬਲਜੀਤ ਸਿੰਘ ਖੋਖਰ, ਗੁਰਚਰਨ ਸਿੰਘ ਰਡਿਆਲਾ ਸੀਨੀਅਰ ਮੀਤ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ, ਮਨਜੀਤ ਸਿੰਘ ਭਾਟੀਆ ਪ੍ਰਧਾਨ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਸੈਕਟਰ-70, ਧਨਵੰਤ ਸਿੰਘ ਬਾਕਰਪੁਰ, ਜਸਵੀਰ ਸਿੰਘ ਜੱਸੀ ਜ਼ਿਲਾ ਪ੍ਰੀਸ਼ਦ ਮੈਂਬਰ, ਜਸਵੰਤ ਕੌਰ ਸਰਨਾ ਜਨਰਲ ਸਕੱਤਰ ਇਸਤਰੀ ਅਕਾਲੀ ਦਲ ਮੋਹਾਲੀ, ਟਹਿਲ ਸਿੰਘ ਜੂਝਾਰ ਨਗਰ, ਜਗਦੇਵ ਸਿੰਘ ਦੁਰਾਲੀ, ਨਾਰੰਗ ਸਿੰਘ ਦੁਰਾਲੀ, ਗੁਰਪ੍ਰੀਤ ਸਿੰਘ ਦੁਰਾਲੀ, ਕਾਲਾ ਕੰਡਾਲਾ, ਧਨਵੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਹਨੀ ਗਿੱਲ ਤੇ ਗੁਰਪ੍ਰੀਤ ਸਿੰਘ ਓ.ਐੱਸ.ਡੀ. ਬੱਬੀ ਬਾਦਲ ਹਾਜ਼ਰ ਸਨ।

ਮੀਡੀਆ ਨੂੰ ਸਨਸਨੀ ਫੈਲਾਉਣ ਤੋਂ ਬਚਣਾ ਚਾਹੀਦੈ : ਪ੍ਰਧਾਨ ਮੰਤਰੀ
ਨਵੀਂ ਦਿੱਲੀ, ਸਟਾਰ ਨਿਊਜ਼-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੀਡਆ ਦੀ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਅਤੇ ਨਾਲ ਹੀ ਉਸ ਨੂੰ ਸਨਸਨੀ ਫੈਲਾਉਣ ਤੋਂ ਬਚਣ ਨੂੰ ਕਿਹਾ ਹੈ। ਦਿੱਲੀ ‘ਚ ਇਕ ਸਮਾਰੋਹ ‘ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ ਤੋਂ ਅਸੀਂ ਆਜ਼ਾਦ ਹੋਏ ਹਾਂ ਉਦੋਂ ਤੋਂ ਮੀਡੀਆ ਦੀ ਭੂਮਿਕਾ ਅਤੇ ਉਸ ਦੇ ਕੰਮ ਦੇ ਢੰਗ ਦੀ ਇਸ ਦੇਸ਼ ‘ਚ ਚਰਚਾ ਹੁੰਦੀ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ‘ਚ ਇਸ ਗੱਲ ‘ਤੇ ਆਮ ਸਹਿਮਤੀ ਹੈ ਕਿ ਮੀਡੀਆ ‘ਤੇ ਕਿਸੇ ਤਰ੍ਹਾਂ ਦਾ ਬਾਹਰੀ ਕੰਟਰੋਲ ਨਹੀਂ ਲਗਾਇਆ ਜਾਣਾ ਚਾਹੀਦਾ। ਉਨ੍ਹਾਂ ਸਮਾਰੋਹ ‘ਚ ਕਿਹਾ ਕਿ ਮੀਡੀਆ ਨੂੰ ਸਨਸਨੀ ਫੈਲਾਉਣ ਤੋਂ ਬਚਣਾ ਚਾਹੀਦਾ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਦੇਸ਼ ਦੀ ਮੀਡਆ ਆਮ ਤੌਰ ‘ਤੇ ਸੁਤੰਤਰ ਅਤੇ ਜੀਵਤ ਹੈ। ਨਵੀਂ ਟੈਕਨਾਲੋਜੀ ਕਾਰਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੋਵਾਂ ਦੀ ਪਹੁੰਚ ਬਹੁਤ ਵੱਧ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਲਈ ਚੰਗੀ ਗੱਲ ਹੈ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਮੀਡੀਆ ਦੀ ਭੂਮਿਕਾ ਅਤੇ ਇਸ ਦੇ ਕੰਮ ਕਰ ਨਦੇ ਢੰਗ ‘ਤੇ ਚਰਚਾ ਹੁੰਦੀ ਰਹੀ ਹੈ।

ਮਨਮੋਹਨ ਨੇ ਕਿਹਾ ਕਿ ਅੱਜ ਇਹ ਆਮ ਸਹਿਮਤੀ ਹੈ ਕਿ ਮੀਡੀਆ ਉੱਪਰ ਕਿਸੇ ਤਰ੍ਹਾਂ ਦੇ ਬਾਹਰੀ ਕੰਟਰੋਲ ਨਹੀਂ ਲਗਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਮਿਲ ਜੁਲ ਕੇ ਅਜਿਹਾ ਰਸਤਾ ਕੱਢਣਾ ਚਾਹੀਦਾ ਹੈ ਜਿਸ ‘ਚ ਨਿਰਪੱਖ ਅਤੇ ਆਬਜੈਕਟੀਵਿਟੀ ਨੂੰ ਬੜ੍ਹਾਵਾ ਮਿਲੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤੀ ਮੀਡੀਆ ਖੁਦ ਹੀ ਪੇਡ ਨਿਊਜ਼ ਦੀਆਂ ਬੁਰਾਈਆਂ ‘ਤੇ ਰੋਕ ਲਗਾਏਗੀ।

ਚੋਣਾਂ ਤੋਂ ਬਾਅਦ ਪੇਸ਼ ਹੋਵੇਗਾ ਬਜਟ
ਨਵੀਂ ਦਿੱਲੀ, ਸਟਾਰ ਨਿਊਜ਼-ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਬਜਟ ਇਸ ਵਾਰ ਪੰਜ ਸੂਬਿਆਂ ‘ਚ ਐਲਾਨੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਏਗਾ ਪਰ ਅਜੇ ਇਸਦੀ ਤਰੀਕ ਤੈਅ ਨਹੀਂ ਹੈ। ਮੁਖਰਜੀ ਨੇ ਸੋਮਵਾਰ ਨੂੰ ਦਿੱਲੀ ‘ਚ ਬਜਟ ਦੀ ਤਰੀਕ ਬਾਰੇ ਪੱਤਰਕਾਰਾਂ ਦੇ ਸਵਾਲ ‘ਚ ਕਿਹਾ ਕਿ ਅਸੀਂ ਅਜੇ ਤਰੀਕ ਤੈਅ ਨਹੀਂ ਕੀਤੀ ਹੈ। ਪਰ ਸੁਭਾਵਿਕ ਤੌਰ ‘ਤੇ ਇਹ ਚੋਣਾਂ ਤੋਂ ਬਾਅਦ ਹੀ ਹੋਵੇਗਾ।

ਉੱਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ, ਪੰਜਾਬ, ਗੋਆ ਆਦਿ ਪੰਜ ਸੂਬਿਆਂ ‘ਚ 30 ਜਨਵਰੀ ਤੋਂ ਤੋਂ 3 ਮਾਰਚ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਵਿੱਤ ਸਾਲ 2012-13 ਲਈ ਪੇਸ਼ ਹੋਣ ਵਾਲੇ ਬਜਟ ਦੀ ਤਰੀਕ ਨੂੰ ਪੁਨਰ ਨਿਰਧਾਰਤ ਕੀਤੇ ਜਾਣ ਦੀ ਸੰਭਾਵਨਾ ਹੈ।

ਨਵਾਂ ਚਾਈਲਡ ਕਾਰ ਸੀਟ ਨਿਯਮ ਲਾਗੂ
ਐਡਮਿੰਟਨ, ਸਟਾਰ ਨਿਊਜ਼-ਫੈਡਰਲ ਸਰਕਾਰ ਮੁਤਾਬਕ ਕੈਨੇਡਾ ਵਿਚ ਨਵੇਂ ਸਾਲ ਦੇ ਮੌਕੇ ਉੱਤ ਪਹਿਲੀ ਜਨਵਰੀ ਤੋ ਨਵਾਂ ਪ੍ਰਸਤਾਵਿਤ ਚਾਈਲਡ ਕਾਰ ਸੇਫਟੀ ਸੀਟ ਰੈਗੂਲੇਸ਼ਨ ਲਾਗੂ ਹੈ। ਇਸ ਨਵੀਂ ਤਬਦੀਲੀ ਦੇ ਤਹਿਤ ਬੱਚਿਆਂ ਦੀ ਕਾਰ ਵਿਚ ਲੱਗਣ ਵਾਲੀ ਸੀਟ ਹੁਣ 66 ਪੌਂਡ ਤੱਕ ਵਜ਼ਨ ਸਹਿਣ ਵਾਲੀ ਹੋਵੇਗੀ, ਜਦਕਿ ਹੁਣ ਤੱਕ ਇਹ ਸੀਟ 48 ਪੌਂਡ ਤੱਕ ਦੀ ਹੁੰਦੀ ਸੀ। ਬੱਚਿਆਂ ਦੇ ਭਾਰ ਨੂੰ ਦੇਖਦਿਆਂ ਸੀਟ ਦੀ ਸਮਰੱਥਾ ਵਿਚ 22 ਪੌਂਡ ਦਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਮੁਤਾਬਕ ਨਵੇਂ ਮਾਪਦੰਡਾਂ ਮੁਤਾਬਕ ਕਾਰ ਵਿਚ ਬੱਚਿਆਂ ਦੀ ਸੀਟ ਵਿਚ ਤਬਦੀਲੀ ਕਰਨ ਦੀ ਲੋੜ ਨਹੀਂ। ਹਾਲਾਂਕਿ ਸਰਕਾਰ ਮੁਤਾਬਕ ਇਹ ਸੀਟ ਹਾਦਸਿਆਂ ਦੇ ਕਾਰਨ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਬਦੀਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੁਰੱਖਿਆ ਦਾ ਦਾਇਰਾ ਵੱਧ ਸਕੇ। ਕੈਨੇਡਾ ਦੇ ਸਿਹਤ ਮੰਤਰੀ ਲਿਓਨਾ ਅਗਲੂਕਾਕ ਮੁਤਾਬਕ ਨਵੇਂ ਨਿਯਮਾਂ ਦਾ ਮਤਲਬ ਕੈਨੇਡਾ ਵਿਚ ਬੱਚਿਆਂ ਦੀ ਸੀਟ ਨੂੰ ਹੋਰ ਮਜ਼ਬੂਤ ਸੁਰੱਖਿਅਤ ਅਤੇ ਬਿਹਤਰੀਨ ਬਣਾਉਣਾ ਹੈ।

ਈਰਾਨ ਨੇ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਕੀਤਾ ਪ੍ਰੀਖਣ
ਤਹਿਰਾਨ, ਸਟਾਰ ਨਿਊਜ਼-ਈਰਾਨ ਦੀ ਸਮੁੰਦਰੀ ਫੌਜ ਨੇ ਹਰਮੁਜ ਪਾਣੀ ਸੰਧੀ ‘ਚ ਚੱਲ ਰਹੇ ਆਪਣੇ ਜੰਗੀ ਅਭਿਆਸ ਦੇ ਅੰਤਿਮ ਦਿਨ ਲੰਬੀ ਦੂਰੀ ਤਕ ਮਾਰ ਕਰਨ ‘ਚ ਸਮਰਥ ਇਕ ਕਰੂਜ਼ ਮਿਜ਼ਾਈਲ ਦਾ ਸੋਮਵਾਰ ਪ੍ਰੀਖਣ ਕੀਤਾ। ਈਰਾਨ ਦੀ ਸਰਕਾਰੀ ਖਬਰ ਏਜੰਸੀ ਨੇ ਦੱਸਿਆ ਕਿ ਸਮੁੰਦਰੀ ਫੌਜ ਨੇ ਕਾਦਿਰ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਮਿਜ਼ਾਈਲ ਕਿੰਨੀ ਦੂਰੀ ਤਕ ਮਾਰ ਕਰ ਸਕਦੀ ਹੈ, ਸਬੰਧੀ ਵਿਸਥਾਰ ਨਾਲ ਕੁਝ ਨਹੀਂ ਦੱਸਿਆ ਗਿਆ ਪਰ ਸਮਝਿਆ ਜਾਂਦਾ ਹੈ ਕਿ ਇਹ 200 ਕਿਲੋਮੀਟਰ ਤੋਂ ਵੱਧ ਤਕ ਮਾਰ ਕਰਨ ‘ਚ ਸਮਰੱਥ ਹੈ।

ਸੁਪਰੀਮ ਕੋਰਟ ਵੱਲੋਂ ਰੈਗੂਲੇਟਰ ਬਣਾਉਣ ‘ਤੇ ਰੋਕ
ਓਟਵਾ, ਸਟਾਰ ਨਿਊਜ਼-ਸੁਪਰੀਮ ਕੋਰਟ ਆਫ ਕੈਨੇਡਾ ਵੱਲੋਂ ਦਿੱਤੇ ਗਏ ਇੱਕ ਅਹਿਮ ਫੈਸਲੇ ਵਿੱਚ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ਉੱਤੇ ਰੋਕ ਲਾ ਦਿੱਤੀ ਹੈ। ਹੁਣ ਫੈਡਰਲ ਸਰਕਾਰ ਇਸ ਬਿੱਲ ਨੂੰ ਅੱਗੇ ਨਹੀਂ ਵਧਾ ਸਕੇਗੀ ਜਿਸ ਵਿੱਚ ਅਜਿਹਾ ਰੈਗੂਲੇਟਰ ਬਣਾਉਣ ਦੀ ਤਜਵੀਜ਼ ਸੀ। ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਫੈਸਲੇ ਨੂੰ ਸਿਰ ਮੱਥੇ ਕਬੂਲਦਿਆਂ ਆਖਿਆ ਕਿ ਸਰਕਾਰ ਅਦਾਲਤ ਦੇ ਫੈਸਲੇ ਦਾ ਆਦਰ ਕਰਦੀ ਹੈ। ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਅਸੀਂ ਇਸ ਬਿੱਲ ਨਾਲ ਅੱਗੇ ਨਹੀਂ ਵੱਧ ਸਕਦੇ। ਅਸੀਂ ਇਸ ਫੈਸਲੇ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਾਂਗੇ ਤੇ ਉਸ ਦੇ ਅਨੁਸਾਰ ਹੀ ਅਗਲੀ ਕਾਰਵਾਈ ਕਰਾਂਗੇ। ਫਲੈਹਰਟੀ ਨੇ ਮਈ 2010 ਵਿੱਚ ਕੈਨੇਡਾ ਸਕਿਊਰਿਟੀਜ਼ ਐਕਟ ਪੇਸ਼ ਕੀਤਾ ਸੀ। ਇਸ ਵਿੱਚ ਪ੍ਰੋਵਿੰਸਾ ਨੂੰ ਸਵੈ ਇੱਛਾ ਨਾਲ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਖਿਆ ਗਿਆ ਸੀ ਜਿਸ ਰਾਹੀਂ ਹੌਲੀ ਹੌਲੀ ਮੌਜੂਦਾ 13 ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਕਮਿਸ਼ਨਜ਼ ਦੀ ਥਾਂ ਸਾਰੀਆਂ ਸ਼ਕਤੀਆਂ ਕੌਮੀ ਰੈਗੂਲੇਟਰ ਨੂੰ ਸੌਂਪ ਦਿੱਤੀਆਂ ਜਾਣੀਆਂ ਸਨ। ਅਲਬਰਟਾ ਤੇ ਕਿਊਬਿਕ ਦੇ ਕੋਰਟ ਆਫ ਅਪੀਲ ਵਿੱਚ ਇਸ ਨੂੰ ਗੈਰਸੰਵਿਧਾਨਕ ਦੱਸਦਿਆਂ ਹੋਇਆਂ ਇਸ ਦਾ ਵਿਰੋਧ ਕੀਤੇ ਜਾਣ ਦੌਰਾਨ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਓਟਵਾ ਤੋਂ ਇਹ ਪੁੱਛਣ ਲਈ ਆਖਿਆ ਗਿਆ ਕਿ ਕੀ ਪ੍ਰੋਵਿੰਸ਼ੀਅਲ ਅਧਿਕਾਰ ਖੇਤਰ ਵਾਲੇ ਦਾਇਰੇ ਵਿੱਚ ਓਟਵਾ ਨੂੰ ਕਾਨੂੰਨ ਬਣਾਉਣ ਦੀ ਇਜਾਜ਼ਤ ਹੈ? ਕਿਊਬਿਕ ਫੈਡਰੇਸ਼ਨ ਆਫ ਚੇਂਬਰਜ਼ ਆਫ ਕਾਮਰਸ ਦੇ ਚੀਫ ਐਗਜ਼ੈਕਟਿਵ ਫਰੈਂਕੌਇਸ ਬਰਟਰੈਂਡ ਨੇ ਆਖਿਆ ਕਿ ਸੰਵਿਧਾਨਕ ਸਿਧਾਂਤਾ ਉੱਤੇ ਅਧਾਰਿਤ ਇਸ ਫੈਸਲੇ ਨਾਲ ਕੈਨੇਡਾ ਵਿੱਚ ਰੈਗੂਲੇਟਰਾਂ ਵਿੱਚ ਇੱਕਸੁਰਤਾ ਲਿਆਉਣ ਦੀ ਵੀ ਪੁਸ਼ਟੀ ਕੀਤੀ ਜਾਂਦੀ ਹੈ। ਓਟਵਾ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਵਿੱਤੀ ਬਜ਼ਾਰ ਇੱਕ ਦੂਜੇ ਨਾਲ ਜੁੜੇ ਵਿਸ਼ਵਵਿਆਪੀ ਅਰਥਚਾਰੇ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ ਤੇ ਇਸ ਲਈ ਕੌਮਾਂਤਰੀ ਮੰਚ ਉੱਤੇ ਇਕਹਿਰੀ ਅਵਾਜ਼ ਦੀ ਲੋੜ ਹੈ। ਪਰ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਆਖਿਆ ਕਿ ਫੈਡਰਲ ਸਰਕਾਰ ਆਪਣਾ ਪੱਖ ਸਿੱਧ ਕਰਨ ਤੋਂ ਨਾਕਾਮਯਾਬ ਰਹੀ ਹੈ ਤੇ ਇਸ ਲਈ ਅਦਾਲਤ ਲਾਇਸੰਸਿਗ ਤੇ ਪੌਲਿਸਿੰਗ ਵਰਗੇ ਸਕਿਊਰਿਟੀ ਸਨਅਤ ਦੇ ਰੋਜ਼ਾਨਾ ਕੰਮਾਕਾਰਾਂ ਵਿੱਖ ਦਖਲਅੰਦਾਜ਼ੀ ਨਹੀਂ ਕਰ ਸਕਦੀ

ਬਾਦਲ ਨੇ ਅਧਿਕਾਰੀਆਂ ਖਿਲਾਫ ਕੱਢੀ ਭੜਾਸ
ਚੰਡੀਗੜ੍ਹ, ਸਟਾਰ ਨਿਊਜ਼-ਮੁੱਖ ਚੋਣ ਕਮਿਸ਼ਨ ਵਲੋਂ ਪਿਛਲੇ ਦਿਨੀਂ ਲਏ ਗਏ ਕਈ ਅਹਿਮ ਫੈਸਲਿਆਂ ਨੇ ਬਾਦਲ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਮੁੱਖ ਚੋਣ ਅਧਿਕਾਰੀਆਂ ਦੀ ਸਿਫਾਰਸ਼ ‘ਤੇ ਜਿਥੇ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ‘ਤੇ ਘਟਾਏ ਵੈਟ ਦੇ ਫੈਸਲੇ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ। ਇਸ ਤੋਂ ਇਲਾਵਾ ਕਈ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਗਏ ਜਿਸ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਘਬਰਾਹਟ ‘ਚ ਆ ਗਈ ਹੈ। ਇਸ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿਚ ਚਲ ਰਹੀ ਚੋਣ ਪ੍ਰਕਿਰਿਆ ਵਿਚ ਪੂਰੀ ਸ਼ਿੱਦਤ ਤੇ ਬਿਨਾਂ ਕਿਸੇ ਖੌਫ ਦੇ ਹਿੱਸਾ ਲੈਣ।

ਮੁੱਖ ਮੰਤਰੀ ਨੇ ਨਾਲ ਹੀ ਭਾਰਤ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚਲੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕਰੇ ਕਿ ਉਹ ਸੰਵਿਧਾਨ ਵਿਚ ਦੱਸੀਆਂ ਸੀਮਾਵਾਂ ਦੇ ਦਾਇਰੇ ਵਿਚ ਰਹਿ ਕੇ ਹੀ ਆਪਣਾ ਕੰਮਕਾਜ ਕਰਨ। ਉਨ੍ਹਾਂ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣਾ ਇਕ ਵੱਖਰਾ ਮਾਮਲਾ ਹੈ, ਜਦਕਿ ਸਾਰੇ ਰਾਜ ਨੂੰ ਪ੍ਰਸ਼ਾਸਕੀ ਤੌਰ ‘ਤੇ ਠੱਪ ਕਰ ਦੇਣਾ ਤੇ ਵਿਕਾਸ ਕਾਰਜਾਂ ਵਿਚ ਖੜੋਤ ਲਿਆ ਦੇਣੀ ਇਕ ਵੱਖਰਾ ਮਾਮਲਾ ਹੈ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਕੰਮ ਹੈ ਕਿ ਉਹ ਚੋਣ ਜ਼ਾਬਤੇ ਦੀ ਉਲੰਘਣਾ ਨਾ ਕੀਤੇ ਜਾਣਾ ਯਕੀਨੀ ਬਣਾਉਂਦਿਆਂ ਚੋਣਾਂ ਕਰਵਾਏ। ਉਨ੍ਹਾਂ ਆਖਿਆ ਕਿ ਮੰਦੇ ਭਾਗਾਂ ਨੂੰ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਦੇ ਅਧਿਕਾਰੀ ਆਪਣੇ ਫੈਸਲੇ ਲੈ ਰਹੇ ਹਨ, ਉਸ ਤੋਂ ਰਾਜ ਦੇ ਪ੍ਰਸ਼ਾਸਕੀ ਕੰਟਰੋਲ ਦੀਆਂ ਸੀਮਾਵਾਂ ਬਾਰੇ ਭੰਬਲਭੂਸਾ ਪੈਦਾ ਹੋ ਰਿਹਾ ਹੈ ਜਿਸ ਨਾਲ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਦੇ ਮਨੋਬਲ ਅਤੇ ਕਾਰਗੁਜ਼ਾਰੀ ‘ਤੇ ਨਾਂਹਪੱਖੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਸ਼ਰਾਰਤੀ ਅਤੇ ਗੈਰ-ਜ਼ਿੰਮੇਵਾਰ ਅਨਸਰ ਇਸ ਮੌਜੂਦਾ ਭੰਬਲਭੂਸੇ ਵਾਲੀ ਸਥਿਤੀ ਦਾ ਲਾਭ ਉਠਾ ਕੇ ਰਾਜ ਵਿਚ ਹਿੰਸਾ ਵਾਲੇ ਹਾਲਾਤ ਪੈਦਾ ਕਰ ਸਕਦੇ ਹਨ।

ਉਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਵੀ ਹਾਲ ਹੀ ਵਿਚ ਰਾਸ਼ਟਰ ਵਿਰੋਧੀ ਤੱਤਾਂ ਵਲੋਂ ਸਥਿਤੀ ਦਾ ਲਾਭ ਲੈ ਕੇ ਸ਼ਾਂਤੀ ਭੰਗ ਕਰਨ ਦੇ ਯਤਨਾਂ ਦੀ ਸੰਭਾਵਨਾ ਬਾਰੇ ਖਦਸ਼ਾ ਜ਼ਾਹਰ ਕੀਤਾ ਸੀ। ਇਸ ਗੱਲ ਨੂੰ ਗੈਰ-ਸੰਜੀਦਗੀ ਨਾਲ ਨਹੀਂ ਲੈਣਾ ਚਾਹੀਦਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਇਨ੍ਹਾਂ ਅਧਿਕਾਰੀਆਂ ਵਲੋਂ ਰੋਜ਼ਾਨਾ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਨਾਲ ਆਮ ਆਦਮੀ ਨੂੰ ਬਹੁਤ ਵੱਡੀਆਂ ਅਤੇ ਗੈਰ-ਲੋੜੀਂਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਇਸ ਚੋਣ ਵਿਚ ਸਾਡੀ ਜਿੱਤ ਤੈਅ ਹੈ ਪਰ ਇਹ ਵੱਖਰਾ ਮਾਮਲਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਦਾ ਪੂਰੇ ਦਿਲੋਂ ਸਤਿਕਾਰ ਕਰਦੇ ਹਾਂ ਅਤੇ ਇਸਦੇ ਅਧਿਕਾਰ ਖੇਤਰ ਤੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਭੂਮਿਕਾ ਤੋਂ ਜਾਣੂ ਹਾਂ ਤੇ ਇਸ ਜ਼ਿੰਮੇਵਾਰੀ ਵਿਚ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਦ੍ਰਿੜ੍ਹ ਸੰਕਲਪ ਹਾਂ।

ਸੰਤ ਅਜੀਤ ਸਿੰਘ ਤੇ ਸਾਥੀਆਂ ਦੇ ਅਸਤੀਫੇ ਨੂੰ ਲੈ ਕੇ ਪਿਆ ਭੰਬਲਭੂਸਾ
ਸ੍ਰੀ ਆਨੰਦਪੁਰ ਸਾਹਿਬ, ਸਟਾਰ ਨਿਊਜ਼-ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਰਪ੍ਰਸਤ ਸੰਤ ਅਜੀਤ ਸਿੰਘ ਵਲੋਂ ਆਪਣੇ ਸਾਥੀਆਂ, ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਰਨੈਲ ਸਿੰਘ, ਸੁਰਜੀਤ ਸਿੰਘ ਚੱਕ ਢੇਰਾਂ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ ਤੇ ਮਨਜਿੰਦਰ ਸਿੰਘ ਬਰਾੜ ਕੌਮੀ ਯੂਥ ਆਗੂ ਸਮੇਤ ਸੈਂਕੜੇ ਆਗੂਆਂ ਵਲੋਂ ਹੱਥ ਖੜ੍ਹੇ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਫੈਕਸ ਰਾਹੀਂ ਭੇਜਿਆ ਗਿਆ ਅਸਤੀਫਾ ਪਾਰਟੀ ਨੂੰ ਨਾ ਮਿਲਣ ਕਾਰਨ ਅਜੀਬ ਤਰ੍ਹਾਂ ਦਾ ਭੰਬਲਭੂਸਾ ਪੈ ਗਿਆ ਹੈ। ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਆਖਿਆ ਕਿ ਸੰਤ ਅਜੀਤ ਸਿੰਘ ਤੇ ਸਾਥੀਆਂ ਦਾ ਅਸਤੀਫਾ ਪਾਰਟੀ ਨੂੰ ਹਾਲੇ ਤਕ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਸੰਤਾਂ ਨੂੰ ਤਾਂ ਪਾਰਟੀ ਵਲੋਂ ਮਲਟੀਪਰਪਜ਼ ਵੀਜ਼ਾ ਦਿੱਤਾ ਹੋਇਆ ਹੈ ਉਹ ਜਦ ਚਾਹੁਣ ਪਾਰਟੀ ਵਿਚ ਆ ਸਕਦੇ ਹਨ, ਜਦ ਚਾਹੁਣ ਜਾ ਸਕਦੇ ਹਨ। ਉਨ੍ਹਾਂ ਆਖਿਆ ਕਿ ਪਾਰਟੀ ਦੀ ਵਿਰੋਧਤਾ ਕਰਨ ਵਾਲਿਆਂ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸੰਤ ਅਜੀਤ ਸਿੰਘ ਨੇ ਆਖਿਆ ਕਿ ਮੈਂ ਪੱਤਰਕਾਰਾਂ ਦੀ ਹਾਜ਼ਰੀ ‘ਚ ਪਾਰਟੀ ਦਫਤਰ ਨੂੰ ਫੈਕਸ ਕੀਤੀ ਸੀ ਅਤੇ ਨਾ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਨਹੀਂ ਮਿਲਿਆ ਤਾਂ ਉਹ ਆਪ ਇਹ ਅਸਤੀਫਾ ਪਾਰਟੀ ਦਫਤਰ ‘ਚ ਪਹੁੰਚਾਉਣਗੇ।